ਆਪ ਉਮੀਦਵਾਰ ਸ਼ੈਰੀ ਕਲਸੀ ਅੱਜ ਦਾਖਿਲ ਕਰਨਗੇ ਆਪਣੇ ਨਾਮਜ਼ਦਗੀ ਪੱਤਰ: ਕਾਂਗਰਸ ਦੇ ਜਨਰਲ ਸਕੱਤਰ ਸਮੇਤ ਕਈ ਆਗੂ ਹੋਏ ਆਪ ਚ ਸ਼ਾਮਿਲ

ਬਟਾਲਾ ਤੋਂ ਕਾਫਲੇ ਦੇ ਰੂਪ ਵਿੱਚ ਆਵੇਗਾ ਭਾਰੀ ਇੱਕਠ ਗੁਰਦਾਸਪੁਰ ਦੇ ਕ੍ਰਿਸ਼ਟਲ ਪੈਸੇਲ ਵਿੱਚ ਹੋਣਗੇ ਇਕੱਤਰ

ਗੁਰਦਾਸਪੁਰ, 13 ਮਈ 2024 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅੱਜ ਸੋਮਵਾਰ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਸ ਸਬੰਧੀ ਉਨ੍ਹਾਂ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਲਈ ਉਹ ਸਵੇਰੇ 9 ਵਜੇ ਹਲਕਾ ਬਟਾਲਾ ਬਾਈਪਾਸ, ਨੇੜੇ VMS Institute ਤੋਂ ਕਾਫਲੇ ਦੇ ਰੂਪ ਵਿੱਚ ਇਕੱਠੇ ਹੋ ਕੇ ਹਲਕਾ ਬਟਾਲਾ ਤੋਂ ਰਵਾਨਾ ਹੋਣਗੇ ਅਤੇ ਸਵੇਰੇ 11 ਵਜੇ ਕ੍ਰਿਸਟਲ ਫ਼ਾਰਮ ਜੀਵਨਵਾਲ ਬੱਬਰੀ, ਗੁਰਦਾਸਪੁਰ ਤੋਂ ਹੁੰਦੇ ਹੋਏ ਬਾਅਦ ਦੁਪਹਿਰ 3 ਵਜੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣਗੇ ।

ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੂੰ ਇਸ ਮੌਕੇ ਤੇ ਵੱਡਾ ਝੱਟਕਾ ਲੱਗਾ ਜੱਦ ਕਾਬਲ ਸਿੰਘ ਕਾਂਗਰਸ ਦੇ ਜਨਰਲ ਸਕੱਤਰ ਪਿੰਡ ਨਾਰਵਾ ਤੋ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ।

Exit mobile version