ਗੁਰਦਾਸਪੁਰ, 11 ਮਈ 2024 (ਦੀ ਪੰਜਾਬ ਵਾਇਰ)। ਬੜੇ ਦੁੱਖ ਦੀ ਗੱਲ ਹੈ ਕਿ ਉਘੇ ਕਵੀ, ਅਨੁਵਾਦਕ ਅਤੇ ਸਕ੍ਰਿਪਟ ਲੇਖਕ ਸ. ਸੁਰਜੀਤ ਪਾਤਰ ਜੀ ਸਾਡੇ ਵਿਚਕਾਰ ਨਹੀਂ ਰਹੇ। ਪਦਮਸ਼੍ਰੀ ਅਤੇ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਪਾਤਰ ਸਾਹਿਬ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਇੱਕ ਮਿਸਾਲ ਸਨ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਉਹ ਨੀਂਦ ਤੋਂ ਨਹੀਂ ਉਠੇ। ਉਹਨਾਂ ਦੇ ਸਸਕਾਰ ਬਾਰੇ ਵੇਰਵੇ ਬਾਅਦ ਵਿੱਚ ਸੂਚਿਤ ਕੀਤੇ ਜਾਣਗੇ
ਦੁਖਦਾਈ ਖ਼ਬਰ- ਨਹੀਂ ਰਹੇ ਡਾ ਸੁਰਜੀਤ ਪਾਤਰ
