ਆਈ.ਏ.ਐਸ ਹਿਮਾਂਸ਼ੂ ਅਗਰਵਾਲ ਦੀ ਫੇਕ ਆਈਡੀ ਬਣਾ ਕੇ ਫੇਸਬੁੱਕ ਤੇ ਕੀਤੀ ਅਪਲੋਡ, ਰਿਪੋਰਟ ਦਰਜ

ਗੁਰਦਾਸਪੁਰ, 4 ਮਈ 2024 (ਮੰਨਨ ਸੈਣੀ)। ਆਈ.ਏ.ਐਸ ਅਧਿਕਾਰੀ ਹਿਮਾਂਸ਼ੂ ਅਗਰਵਾਲ ਦੀ ਕਿਸੇ ਅਨਪਛਾਣੇ ਵੱਲੋ ਫੇਕ ਆਈ ਡੀ ਬਣਾ ਕੇ ਫੇਸਬੁੱਕ ਤੇ ਅਪਲੋਡ ਕੀਤੀ ਗਈ ਹੈ। ਇਸ ਬਾਬਤ ਹਿਮਾਂਸ਼ੂ ਅਗਰਵਾਲ ਕਮਿਸ਼ਨਰ ਦਾ ਨਾਮ ਰੱਖਦੇ ਹੋਏ ਅਧਿਕਾਰੀ ਅਗਰਵਾਲ ਦੀਆਂ ਪੁਰਾਣਿਆਂ ਫੋਟੋਆਂ ਫੇਸਬੁੱਕ ਤੋਂ ਚੱਕ ਕੇ ਅਪਲੋਡ ਕਰ ਦਿੱਤੀਆ ਗਇਆ ਹੈ। ਇਸ ਸਬੰਧੀ ਕਇਆ ਨੂੰ ਬਕਾਇਦਾ ਫ੍ਰੈ਼ਡ ਰਿਕਵੈਸਟ ਭੇਜੀ ਗਈ ਹੈ ਅਤੇ ਮੈਸੇਜ ਕੀਤੇ ਜਾ ਰਹੇ ਹਨ, ਜੋ ਕੀ ਪੂਰੀ ਤਰ੍ਹਾਂ ਫੇਕ ਹੈ। ਇਸ ਦੀ ਪੁਸ਼ਟੀ ਖੁੱਦ ਆਈ.ਏ.ਐਸ ਅਧਿਕਾਰੀ ਹਿਮਾਂਸੂ ਅਗਰਵਾਲ ਵੱਲੋਂ ਕੀਤੀ ਗਈ।

ਹਿਮਾਸ਼ੂ ਅਗਰਵਾਲ ਜੋਕਿ ਇਸ ਸਮੇਂ ਜਲੰਧਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਹਨ ਨੇ ਦੱਸਿਆ ਕਿ ਕਿਸੇ ਅਗਿਆਤ ਵੱਲੋਂ ਉਨ੍ਹਾਂ ਦੇ ਨਾਮ ਦਾ ਇਸਤੇਮਾਲ ਕਰਦੇ ਹੋਏ ਇਹ ਫੇਕ ਆਈਡੀ ਬਣਾਈ ਗਈ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਫੇਸਬੁੱਕ ਕੰਪਨੀ ਨੂੰ ਬਕਾਇਦਾ ਰਿਪੋਰਟ ਕਰ ਦਿੱਤੀ ਗਈ ਹੈ। ਹਿਮਾਸ਼ੂ ਅਗਰਵਾਲ ਗੁਰਦਾਸਪੁਰ ਦੇ ਵੀ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ।

Exit mobile version