ਗੁਰਦਾਸਪੁਰ, 1 ਮਈ 2024 (ਦੀ ਪੰਜਾਬ ਵਾਇਰ)। ਥਾਣਾ ਪੁਰਾਣਾ ਸ਼ਾਲਾ ਦੀ ਪੁਲੀਸ ਨੇ ਸਰਕਾਰੀ ਰਸਤੇ ’ਤੇ ਮਾਈਨਿੰਗ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਥਾਣਾ ਜਲ-ਨਿਕਾਸ ਕਮ ਮਾਈਨਿੰਗ ਸਬ-ਡਵੀਜ਼ਨ ਗੁਰਦਾਸਪੁਰ ਦੇ ਜੇਈ ਪ੍ਰਦੀਪ ਸਿੰਘ ਨੇ ਦੱਸਿਆ ਕਿ 30 ਅਪ੍ਰੈਲ 2024 ਨੂੰ ਪਿੰਡ ਬਹਾਦਰ ਤੋਂ ਜਵਾਲਾਪੁਰ ਨੂੰ ਜਾਂਦੇ ਸਰਕਾਰੀ ਰਸਤੇ ਤੇ ਹੋਈ ਨਜਾਇਜ ਮਾਈਨਿੰਗ ਦੀ ਸਿਕਾਇਤ ਪ੍ਰਾਪਤ ਹੋਈ। ਉਨ੍ਹਾਂ ਵੱਲੋਂ ਮੋਕਾ ਦੇਖਿਆ ਗਿਆ ਅਤੇ ਮੋਕੇ ਤੇ ਸਰਕਾਰੀ ਰਸਤੇ ਵਿੱਚ ਨਜਾਇਜ ਮਾਈਨਿੰਗ ਹੋਈ ਪਾਈ ਗਈ ਹੈ ਪਰ ਮੋਕੇ ਤੇ ਕੋਈ ਵੀ ਮਸ਼ੀਨ ਅਤੇ ਨਾਂ ਹੀ ਕੋਈ ਵਿਅਕਤੀ ਮੋਜੁੂਦ ਸੀ। ਇਸ ਉਪਰੰਤ ਸਿਕਾਇਤ ਕਰਤਾ ਵਲੋਂ ਦੱਸਿਆ ਗਿਆ ਕਿ ਇਹ ਮਾਈਨਿੰਗ ਗੋਪੀ ਪੁੱਤਰ ਸਿੰਗਾਰਾ ਸਿੰਘ ਵਾਸੀ ਬਹਾਦਰ ਵਲੋਂ ਕੀਤੀ ਗਈ ਹੈ ਜਿਸਤੇ ਉਕਤ ਦੋਸੀ ਦੇ ਖਿਲਾਫ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ।
ਪਿੰਡ ਬਹਾਦਰ ਵਿੱਖੇ ਸਰਕਾਰੀ ਰਸਤੇ ’ਤੇ ਮਾਈਨਿੰਗ ਕਰਨ ਦੇ ਦੋਸ਼ ਤਲੇ ਕੇਸ ਦਰਜ
