ਕਾਂਗਰਸ ਨੂੰ ਝੱਟਕਾ- ਦਲਵੀਰ ਗੋਲਡੀ ਆਮ ਆਦਮੀ ਪਾਰਟੀ ਅੰਦਰ ਹੋਏ ਸ਼ਾਮਿਲ

ਚੰਡੀਗੜ੍ਹ, 1 ਮਈ 2024 (ਦੀ ਪੰਜਾਬ ਵਾਇਰ)। ਹਲਕਾ ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ ਕਾਂਗਰਸ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਗੋਲਡੀ ਪਹਿਲਾਂ ਭਾਜਪਾ ‘ਚ ਸ਼ਾਮਲ ਹੋਣ ਵਾਲਾ ਸੀ ਪਰ ਸੂਤਰਾਂ ਮੁਤਾਬਕ ਗੋਲਡੀ ਨੇ ਭਾਜਪਾ ‘ਚ ਸ਼ਾਮਲ ਹੋਣ ਦਾ ਫੈਸਲਾ ਟਾਲ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹੈ।

ਦੱਸ ਦੇਈਏ ਕਿ ਸਾਲ 2017 ‘ਚ ਧੂਰੀ ਵਿਧਾਨ ਸਭਾ ਚੋਣਾਂ ‘ਚ ਦਲਵੀਰ ਗੋਲਡੀ ‘ਆਪ’ ਦੇ ਜਸਵੀਰ ਸਿੰਘ ਜੱਸੀ ਨੂੰ 2838 ਵੋਟਾਂ ਦੇ ਫਰਕ ਨਾਲ ਹਰਾ ਕੇ ਧੂਰੀ ਤੋਂ ਵਿਧਾਇਕ ਬਣੇ ਸਨ। ਸਾਲ 2022 ‘ਚ ਉਨ੍ਹਾਂ ਨੇ ਮੁੜ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਚੋਣ ਲੜੀ ਪਰ ਚੋਣ ਹਾਰ ਗਏ। ਦੂਜੇ ਸਥਾਨ ‘ਤੇ ਸੀ।

ਖਹਿਰਾ ਦੀ ਫੀਲਡਿੰਗ ਤੋਂ ਨਾਰਾਜ਼

ਲੋਕ ਸਭਾ ਚੋਣ ਮੈਦਾਨ ਵਿੱਚ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦੇਣ ਤੋਂ ਬਾਅਦ ਪਾਰਟੀ ਤੋਂ ਲਗਾਤਾਰ ਨਾਰਾਜ਼ ਚੱਲ ਰਹੇ ਦਲਵੀਰ ਗੋਲਡੀ। ਇਸ ਦੌਰਾਨ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਗੋਲਡੀ ਦੇ ਘਰ ਪਹੁੰਚ ਕੇ ਉਸ ਨੂੰ ਮਨਾ ਲਿਆ ਪਰ ਗੋਲਡੀ ਨੇ ਫਿਰ ਪਾਰਟੀ ਤੋਂ ਨਾਰਾਜ਼ ਹੋ ਕੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ।

FacebookTwitterEmailWhatsAppTelegramShare
Exit mobile version