ਰਾਜ ਬੱਬਰ, ਆਨੰਦ ਸ਼ਰਮਾ ਕਾਂਗਰਸ ਦੀ ਲੋਕ ਸਭਾ ਉਮੀਦਵਾਰਾਂ ਦੀ ਨਵੀਂ ਸੂਚੀ ਵਿੱਚ ਸ਼ਾਮਿਲ

ਨਵੀ ਦਿੱਲੀ, 30 ਅਪ੍ਰੈਲ 2024 (ਦੀ ਪੰਜਾਬ ਵਾਇਰ)। ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ ਅਤੇ ਰਾਜ ਬੱਬਰ ਦਾ ਨਾਂ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਲਈ ਪਾਰਟੀ ਵੱਲੋਂ ਜਾਰੀ ਉਮੀਦਵਾਰਾਂ ਦੀ ਤਾਜ਼ਾ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਆਨੰਦ ਸ਼ਰਮਾ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦਕਿ ਰਾਜ ਬੱਬਰ ਹਰਿਆਣਾ ਦੀ ਗੁਰੂਗ੍ਰਾਮ ਸੀਟ ਤੋਂ ਚੋਣ ਲੜਨਗੇ।

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਸਤਪਾਲ ਰਾਏਜ਼ਾਦਾ ਅਤੇ ਮੁੰਬਈ ਉੱਤਰੀ ਤੋਂ ਭੂਸ਼ਣ ਪਾਟਿਲ ਇਸ ਸੂਚੀ ਵਿੱਚ ਦੋ ਹੋਰ ਨਾਮ ਹਨ।

Exit mobile version