ਲੋਕ ਸਭਾ ਗੁਰਦਾਸਪੁਰ ਤੋਂ ਕਾਂਗਰਸ ਇਸ ਹੈਵੀ ਵੇਟ ਉਮੀਦਵਾਰ ਤੇ ਖੇਡ ਰਹੀ ਦਾਅ

ਗੁਰਦਾਸਪੁਰ, 27 ਅਪ੍ਰੈਲ 2024 (ਦੀ ਪੰਜਾਬ ਵਾਇਰ)। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਵੱਲੋਂ ਇਸ ਵਾਰ ਹੈਵੀ ਹੇਟ ਉਮੀਦਵਾਰ ਨੂੰ ਚੋਣ ਦੰਗਲ ਵਿੱਚ ਉਤਾਰਨ ਜਾ ਰਹੀ ਹੈ। ਇਹ ਹੈਵੀ ਵੇਟ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਹੋ ਸਕਦੇ ਹਨ ਜੋ ਪੰਜਾਬ ਦੇ ਸਾਬਕਾ ਉਪ ਮੰਤਰੀ ਅਤੇ ਹਲਕਾ ਕਲਾਨੌਰ ਤੋਂ ਮੌਜੂਦਾ ਵਿਧਾਇਕ ਹਨ। ਕਾਂਗਰਸ ਵਰਕਿੰਗ ਕਮੇਟੀ ਦੇ ਸੂਤਰਾਂ ਅਨੁਸਾਰ ਸੁਖਜਿੰਦਰ ਸਿੰਘ ਦੇ ਨਾਮ ਉੱਤੇ ਫਾਇਨਲ ਮੋਹਰ ਲੱਗ ਚੁੱਕੀ ਹੈ। ਸੁਖਜਿੰਦਰ ਸਿੰਘ ਰੰਧਾਵਾ ਜੋਕਿ ਰਾਜਸਥਾਨ ਦੇ ਪ੍ਰਭਾਰੀ ਵੀ ਹਨ ਤੇ ਪਹਿਲ੍ਹਾਂ ਭਾਰ ਹੋਣ ਦੀ ਗੱਲ ਦਸੀ ਜਾ ਰਹੀ ਸੀ, ਪਰ ਹੁਣ ਰਾਜਸਥਾਨ ਅੰਦਰ ਚੋਣਾਂ ਖਤਮ ਹੋ ਗਇਆ ਹਨ।

ਇਥੇ ਇਹ ਵੀ ਦੱਸਣਾ ਲਾਜਮੀ ਹੈ ਕਿ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਪਾਹੜਾ ਵੀ ਪੂਰੀ ਤਰ੍ਹਾਂ ਮੈਦਾਨ ਵਿੱਚ ਹਨ। ਹਾਲੇ ਤੱਕ ਕਾਂਗਰਸ ਪਾਰਟੀ ਵੱਲੋਂ ਕੋਈ ਅਧਿਕਾਰਤ ਸੂਚੀ ਜਾਰੀ ਨਹੀਂ ਕੀਤੀ ਗਈ ਹੈ।

Exit mobile version