ਕਾਂਗਰਸ ਨੇ MLA ਵਿਕਰਮਜੀਤ ਚੌਧਰੀ ਨੂੰ ਕੀਤਾ ਪਾਰਟੀ ‘ਚੋਂ ਸਸਪੈਂਡ, ਪਿਛਲੇ ਦਿਨ੍ਹੀ ਮਾਤਾ ਕਰਮਜੀਤ ਚੌਧਰੀ ਨੇ ਜੁਆਇਨ ਕੀਤੀ ਸੀ ਭਾਜਪਾ

ਚੰਡੀਗੜ੍ਹ, 24 ਅਪ੍ਰੈਲ 2024 – MLA ਵਿਕਰਮਜੀਤ ਚੌਧਰੀ ਨੂੰ ਕਾਂਗਰਸ ਨੇ ਸਸਪੈਂਡ ਕਰ ਦਿੱਤਾ ਹੈ। ਵਿਕਰਮ ਚੌਧਰੀ ਫਿਲੋਰ ਦੇ ਵਿਧਾਇਕ ਹਨ। ਇਹ ਫੈਸਲਾ ਇੰਚਾਰਜ ਦਵਿੰਦ ਯਾਦਵ ਵੱਲੋਂ ਲਿਆ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲ੍ਹਾਂ ਇਨ੍ਹਾਂ ਦੀ ਮਾਤਾ ਕਰਮਜੀਤ ਕੌਰ ਚੌਧਰੀ ਭਾਜਪਾ ‘ਚ ਸ਼ਾਮਲ ਹੋ ਗਈ ਹੈ। ਜਲੰਧਰ ਤੋਂ ਚਰਨਜੀਤ ਚੰਨੀ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਚੌਧਰੀ ਪਰਿਵਾਰ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਸੀ। ਸੰਤੋਖ ਚੌਧਰੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਮੌਤ ਹੋ ਗਈ ਸੀ।

FacebookTwitterEmailWhatsAppTelegramShare
Exit mobile version