ਪੰਜਾਬ ਰਾਜ ਲੇਖਾ ਸੇਵਾ ਆਫੀਸਰਜ਼ ਐਸੋਸੀਏਸ਼ਨ ਦੀ ਸਰਵਸੰਮਤੀ ਨਾਲ ਚੋਣ

ਰਾਕੇਸ਼ ਕੁਮਾਰ ਸ਼ਰਮਾ, ਡੀ.ਸੀ.ਐਫ.ਏ ਬਣੇ ਪ੍ਰਧਾਨ

ਚੰਡੀਗੜ੍ਹ, 18 ਮਾਰਚ 2024 (ਦੀ ਪੰਜਾਬ ਵਾਇਰ)। ਪੰਜਾਬ ਰਾਜ ਲੇਖਾ ਸੇਵਾ (ਪੀ.ਐਸ.ਏ.ਐਸ.) ਆਫੀਸਰਜ਼ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਵਿੱਚ ਅਹੁਦੇਦਾਰਾਂ ਦੀ ਸਰਵਸੰਮਤੀ ਨਾਲ ਚੋਣ ਹੋਈ। ਇੱਥੇ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਰਾਕੇਸ਼ ਕੁਮਾਰ ਸ਼ਰਮਾ, ਡੀ.ਸੀ.ਐਫ.ਏ. ਨੂੰ ਪੀ.ਐਸ.ਏ.ਐਸ. ਆਫੀਸਰਜ਼ ਐਸੋਸੀਏਸ਼ਨ ਦਾ ਸਰਵਸੰਮਤੀ ਨਾਲ ਪੰਜਾਬ ਰਾਜ ਲੇਖਾ ਸੇਵਾ (ਪੀ.ਐਸ.ਏ.ਐਸ.) ਆਫੀਸਰਜ਼ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ।

ਸਰਵ ਸੰਮਤੀ ਨਾਲ ਹੋਈ ਚੋਣ ਵਿੱਚ ਹੋਰਨਾਂ ਅਹੁਦੇਦਾਰਾਂ ਵਿੱਚ ਆਲੋਕ ਪ੍ਰਭਾਕਰ ਡੀ.ਸੀ.ਐਫ.ਏ. ਨੂੰ ਸੀਨੀਅਰ ਮੀਤ ਪ੍ਰਧਾਨ, ਅਰੁਣ ਨਾਗਪਾਲ ਡੀ.ਸੀ.ਐਫ.ਏ. ਨੂੰ ਮੀਤ ਪ੍ਰਧਾਨ, ਅੰਸ਼ੁਮਨ ਗਰਗ ਏ.ਸੀ.ਐੱਫ.ਏ. ਨੂੰ ਮੀਤ ਪ੍ਰਧਾਨ, ਹਰਦੀਪ ਸਿੰਘ ਏ.ਸੀ.ਐਫ.ਏ. ਨੂੰ ਜਨਰਲ ਸਕੱਤਰ, ਅਸ਼ਵਨੀ ਗੁਪਤਾ ਏ.ਸੀ.ਐਫ.ਏ. ਨੂੰ ਵਿੱਤ ਸਕੱਤਰ, ਕਰਮ ਸਿੰਘ ਏ.ਸੀ.ਐਫ.ਏ. ਨੂੰ ਪ੍ਰਬੰਧਕੀ ਸਕੱਤਰ, ਪ੍ਰਭਜੋਤ ਕੌਰ ਏ.ਸੀ.ਐਫ.ਏ. ਨੂੰ ਪ੍ਰੈਸ ਸਕੱਤਰ, ਦੀਪਇੰਦਰ ਕੌਰ ਏ.ਸੀ.ਐਫ.ਏ. ਨੂੰ ਮੀਡੀਆ ਸਲਾਹਕਾਰ, ਅਲਕਾ ਐਸ.ਓ. ਨੂੰ ਆਡਿਟ ਅਫਸਰ, ਵੈਭਵ ਗੁਪਤਾ ਐਸ.ਓ ਨੂੰ ਦਫਤਰ ਸਕੱਤਰ ਅਤੇ ਸਤਿੰਦਰ ਸਿੰਘ ਚੌਹਾਨ ਜੇ.ਸੀ.ਐੱਫ.ਏ ਨੂੰ ਸਰਪ੍ਰਸਤ ਤੇ ਰੁਪੇਸ਼ ਪੁਰੀ ਏ.ਡੀ.ਐਫ.ਏ. ਨੂੰ ਸਲਾਹਕਾਰ ਚੁਣਿਆ ਗਿਆ।

ਨਵੀਂ ਚੁਣੀ ਐਸੋਸੀਏਸ਼ਨ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਇਸ ਸੌਂਪੀ ਨਵੀਂ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਲਿਆ ਅਤੇ ਕਾਡਰ ਦੀ ਬਿਹਤਰੀ ਲਈ ਸੁਹਿਰਦ ਯਤਨ ਕਰਨ ਦਾ ਭਰੋਸਾ ਦਿੱਤਾ।

Exit mobile version