ਸੀਨੀਅਰ ਮੈਡੀਕਲ ਅਫ਼ਸਰ ਡਾ ਅਰਵਿੰਦ ਮਹਾਜਨ ਨੇ ਸੰਭਾਲਿਆ ਸਿਵਲ ਹਸਪਤਾਲ ਗੁਰਦਾਸਪੁਰ ਦਾ ਵਾਧੂ ਚਾਰਜ

ਗੁਰਦਾਸਪੁਰ, 18 ਮਾਰਚ 2024 (ਦੀ ਪੰਜਾਬ ਵਾਇਰ)। ਸੀਨੀਡਰ ਮੈਡੀਕਲ ਅਫ਼ਸਰ ਡਾ ਅਰਵਿੰਦ ਮਹਾਜਨ ਨੇ ਬੱਬਰੀ ਬਾਈਪਾਸ ਸਥਿਤ ਸਿਵਲ ਹਸਪਤਾਲ ਗੁਰਦਾਸਪੁਰ ਦਾ ਵਾਧੂ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਵਲੋਂ ਚਾਰਜ ਸ਼ੁਕਰਵਾਰ ਨੂੰ ਸੰਭਾਲਿਆ ਗਿਆ ਸੀ।

ਚਾਰਜ ਲੈਣ ਤੋਂ ਬਾਅਦ ਡਾ ਅਰਵਿੰਦ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਬੇਹਤਰ ਸਿਹਤ ਸੁਵਿਧਾਵਾਂ ਦਿੱਤਿਆਂ ਜਾਣਗਿਆਂ ਅਤੇ ਮਰੀਜਾਂ ਅਤੇ ਆਮ ਲੋਕਾਂ ਦੀ ਖੱਜਲ ਖੁਆਰੀ ਬਿਲਕੁਲ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਆਪਣੇ ਸਟਾਫ਼ ਅਤੇ ਤਾਇਨਾਤ ਡਾਕਟਰਾਂ ਨੂੰ ਵੀ ਮਰੀਜਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।

ਦੱਸਣਯੋਗ ਹੈ ਕਿ ਡਾ ਅਰਵਿੰਦ ਮਹਾਜਨ ਇਸ ਸਮੇਂ ਭੁੱਲਰ ਬਲਾਕ ਦੇ ਐਸ.ਐਮ.ਓ ਹਨ ਅਤੇ ਉਨ੍ਹਾਂ ਕੋਲ ਗੁਰਦਾਸਪਰ ਦੇ ਸ਼ਹਿਰ ਅੰਦਰ ਸਥਿਤ ਅਰਬਨ ਕਮਿਉਨਿਟੀ ਹੈਲਥ ਸੈਂਟਰ ਦਾ ਵੀ ਅਡਿਸ਼ਨਲ ਚਾਰਜ਼ ਸੰਭਾਲ ਲਿਆ ਹੈ।

FacebookTwitterEmailWhatsAppTelegramShare
Exit mobile version