ਕਾਂਗਰਸ ਨੂੰ ਲੱਗਾ ਵੱਡਾ ਝੱਟਕਾ- ਭਗਵੰਤ ਮਾਨ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਚ ਸ਼ਾਮਿਲ ਹੋਏ ਡਾ. ਰਾਜ ਕੁਮਾਰ ਚੱਬੇਵਾਲ

ਹੁਸ਼ਿਆਰਪੁਰ ਦੀ ਲੋਕ ਸਭਾ ਸੀਟ ਤੋਂ ਲੜਨਗੇਂ ਆਪ ਵੱਲੋਂ ਚੋਣ

ਚੰਡੀਗੜ੍ਹ, 15 ਮਾਰਚ 2024 (ਦੀ ਪੰਜਾਬ ਵਾਇਰ)। ਪੰਜਾਬ ਕਾਂਗਰਸ ਨੂੰ ਪਿਛਲੇ ਦਿੰਨਾਂ ਤੋਂ ਲਗਾਤਾਰ ਝਟਕੇ ਲੱਗਦੇ ਆ ਰਹੇ ਹਨ। ਇਸੇ ਲੜੀ ਦੇ ਚਲਤੇ ਇੱਕ ਅਹਿਮ ਝੱਟਕਾ ਅੱਜ ਉਦੋ ਲੱਗਾ ਜਦੋਂ ਭਗਵੰਤ ਮਾਨ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਹਲਕਾ ਚੱਬੇਵਾਲ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ ਵੱਲੋਂ ਕਾਂਗਰਸ ਪਾਰਟੀ ਅਤੇ ਵਿਧਾਇਕਸ਼ਿਪ ਤੋਂ ਵੀ ਤਿਆਗ ਪੱਤਰ ਦੇ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਗਈ।

ਰਾਜ ਕੁਮਾਰ ਚੱਬੇਵਾਲ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਚੱਬੇਵਾਲ ਦੇ ਆਉਣ ਨਾਲ ਆਮ ਆਮਦੀ ਪਾਰਟੀ ਦਾ ਪਰਿਵਾਰ ਹੋਰ ਜਿਆਦਾ ਮਜ਼ਬੂਤ ਹੋਇਆ ਹੈ। ਮੁੱਖ ਮੰਤਰੀ ਵੱਲੋਂ ਸਮੁੱਚੀ ਪਾਰਟੀ ਤਰਫੋਂ ਸਵਾਗਤ ਤੇ ਜੀ ਆਇਆ ਨੂੰ ਕਿਹਾ ਗਿਆ।

ਉਧਰ ਇਹ ਪੂਰੀ ਸੰਭਾਵਨਾ ਹੈ ਕਿ ਰਾਜ ਕੁਮਾਰ ਚੱਬੇਵਾਲ ਨੂੰ ਲੋਕਸਭਾ ਹਲਕਾ ਹੋਸ਼ਿਆਰਪੁਰ ਤੋਂ ਚੁਨਾਵੀ ਅਖਾੜੇ ਵਿੱਚ ਉਤਾਰੀਆਂ ਜਾਵੇ।

Exit mobile version