ਕੇਂਦਰੀ ਜੇਲ ਗੁਰਦਾਸਪੁਰ ਅੰਦਰ ਭਿੜੇ ਕੈਦੀ, ਭਾਰੀ ਸੁਰਖਿਆਂ ਫੋਰਸ ਤਾਇਨਾਤ

Central Jail

ਗੁਰਦਾਸਪੁਰ, 14 ਮਾਰਚ 2024 (ਦੀ ਪੰਜਾਬ ਵਾਇਰ)। ਕੇਂਦਰੀ ਜੇਲ ਗੁਰਦਾਸਪੁਰ ਚ ਕੈਦੀਆਂ ਦੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਨੂੰ ਸ਼ਾਂਤ ਕਰਨ ਲਈ ਜਦੋਂ ਪੁਲਿਸ ਫੋਰਸ ਬੁਲਾਈ ਗਈ ਤਾਂ ਕੈਦੀ ਭੜਕ ਗਏ ਅਤੇ ਪੁਲਿਸ ਫੋਰਸ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਜੇਲ੍ਹ ਦੀ ਸੁਰੱਖਿਆ ਨੂੰ ਭੰਗ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਤਿੰਨ ਪੁਲੀਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ।

ਕੇਂਦਰੀ ਜੇਲ੍ਹ ਵਿੱਚ ਤਾਇਨਾਤ ਯੋਦਾ ਸਿੰਘ ਅਤੇ ਧਾਰੀਵਾਲ ਥਾਣੇ ਦੇ ਐਸਐਚਓ ਮਨਦੀਪ ਸਿੰਘ ਅਤੇ ਏਐਸਆਈ ਜਗਦੀਪ ਸਿੰਘ ਪੁਲਿਸ ਫੋਟੋਗ੍ਰਾਫਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਡੀਸੀ ਅਤੇ ਐਸਐਸਪੀ ਗੁਰਦਾਸਪੁਰ ਵੀ ਜੇਲ੍ਹ ਪਹੁੰਚ ਗਏ ਹਨ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਘਟਨਾ ਬਾਰੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

FacebookTwitterEmailWhatsAppTelegramShare
Exit mobile version