ਸਾਬਕਾ ਮੁੱਖ ਸੰਸਦੀ ਸਕੱਤਰ ਬੱਬੇਹਾਲੀ ਨੇ ਕੀਤੀ ਸ਼ੋਭਾ ਯਾਤਰਾ ਵਿੱਚ ਸ਼ਿਰਕਤ

ਗੁਰਦਾਸਪੁਰ, 22 ਜਨਵਰੀ 2024 (ਦੀ ਪੰਜਾਬ ਵਾਇਰ)। ਅਯੋਧਿਆ ਵਿੱਚ ਸ਼੍ਰੀ ਰਾਮ ਮੰਦਿਰ ਨਿਰਮਾਣ ਅਤੇ ਪ੍ਰਾਣ ਪ੍ਰਤਿਸ਼ਠਾ ਦੀ ਖੁਸ਼ੀ ਵਿੱਚ ਅੱਜ ਸੋਮਵਾਰ ਗੁਰਦਾਸਪੁਰ ਵਿੱਚ ਪ੍ਰਭੂ ਪ੍ਰੇਮੀਆਂ ਵੱਲੋਂ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸ਼ਿਰੋਮਨੀ ਅਕਾਲੀ ਦਲ ਦੇ ਸੀਨੀਅਰ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਆਪਣੇ ਸਾਥੀਆਂ ਸਹਿਤ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ ।

ਇਹ ਸ਼ੋਭਾ ਯਾਤਰਾ ਮੰਡੀ ਇਲਾਕੇ ਵਿੱਚ ਸਥਿਤ ਕ੍ਰਿਸ਼ਨਾ ਮੰਦਿਰ ਤੋਂ ਸ਼ੁਰੂ ਹੋ ਕੇ ਕਾਹਨੂੰਵਾਨ ਚੌਕ ਨੇੜੇ ਸਥਿਤ ਮਾਈ ਦਾ ਤਾਲਾਬ ਮੰਦਰ ਵਿਖੇ ਸਮਾਪਤ ਹੋਈ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਦਿਨ ਹੈ ਅਤੇ ਕਰੋੜਾਂ ਪ੍ਰਭੂ ਪ੍ਰੇਮੀਆਂ ਦੀ ਇੱਛਾ ਪੂਰੀ ਹੋਈ ਹੈ । ਉਨ੍ਹਾਂ ਇਲਾਕਾ ਵਾਸੀਆਂ ਨੂੰ ਇਸ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਰਾਮ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਮਲ ਵਿੱਚ ਲਿਆਉਣਾ ਚਾਹੀਦਾ ਹੈ । ਇਸ ਮੌਕੇ ਉਨ੍ਹਾਂ ਦੇ ਨਾਲ ਗੁਲਸ਼ਨ ਸੈਣੀ, ਬੌਬੀ ਮਹਾਜਨ, ਰਿਟਾਇਰਡ ਇੰਸਪੈਕਟਰ ਗੁਰਪ੍ਰਤਾਪ ਸਿੰਘ, ਐਡਵੋਕੇਟ ਅਮਰਜੋਤ ਸਿੰਘ, ਰਿੰਕੂ ਗਰੋਵਰ, ਬੂਟਾ ਰਾਮ ਹੰਸ, ਅਜੀਤ ਸਿੰਘ ਟਰੱਕਾਂ ਵਾਲੇ, ਰਣਜੀਤ ਸਿੰਘ ਚਾਨਣ, ਰਾਜੀਵ ਪੰਡਿਤ, ਸਾਬਕਾ ਕੌਂਸਲਰ ਰਘੁਬੀਰ ਸਿੰਘ, ਰਾਮ ਲਾਲ, ਰਜਿੰਦਰ ਸਿੰਘ, ਤਰੁਣ ਮਹਾਜਨ, ਮਨਜਿੰਦਰ ਸਿੰਘ ਤੁੰਗ ਆਦਿ ਮੌਜੂਦ ਸਨ ।

FacebookTwitterEmailWhatsAppTelegramShare
Exit mobile version