JOBS-ਜਿਕਿਤਜਾ ਹੈਲਥ ਕੇਅਰ ਲਿਮਟਿਡ ਵੱਲੋਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਗੁਰਦਾਸਪੁਰ ਵਿਖੇ ਐਂਬੂਲੈਂਸ ਡਰਾਈਵਰਾਂ ਦੀਆਂ 100 ਅਸਾਮੀਆਂ ਵਾਸਤੇ ਇੰਟਰਵਿਊ 23 ਜਨਵਰੀ ਨੂੰ

ਗੁਰਦਾਸਪੁਰ, 19 ਜਨਵਰੀ 2024 ( ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿੱਚ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਹਿਤ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ।

ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪ੍ਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 23 ਜਨਵਰੀ  2024 ਦਿਨ ਮੰਗਲਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਜਿਕਿਤਜਾ ਹੈਲਥ ਕੇਅਰ ਲਿਮਟਿਡ ਵੱਲੋਂ ਐਂਬੂਲੈਂਸ ਡਰਾਈਵਰ (108 ਸੇਵਾ)  ਦੀ  ਕੁੱਲ 100 ਅਸਾਮੀਆਂ ਵਾਸਤੇ ਇੰਟਰਵਿਊ ਲਈ ਜਾਵੇਗੀ।  ਇਹਨਾਂ  ਅਸਾਮੀਆਂ ਲਈ ਯੋਗਤਾ 8ਵੀ, 10ਵੀਂ, 12ਵੀਂ , ਗਰੈਜੂਏਸ਼ਨ ਪਾਸ ਹੋਵੇ ਅਤੇ ਵੈਲਿਡ ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੈ। ਇਸੇ ਨਾਲ ਹੀ ਕੰਪਨੀ ਵੱਲੋਂ ਐਮਰਜੈਂਸੀ ਮੈਡੀਕਲ ਸਟਾਫ਼ ਦੀ ਭਰਤੀ ਵੀ ਕੀਤੀ ਜਾਣੀ ਹੈ ਜਿਸ ਦੀ ਯੋਗਤਾ ਡੀ.ਫਾਰਮੇਸੀ, ਬੀ. ਫਾਰਮੇਸੀ, ਜੀ.ਐਨ.ਐਮ , ਏ.ਐਨ.ਐਮ , ਬੀ.ਏ.ਐਮ.ਐਸ ਅਤੇ 12ਵੀਂ ਮੈਡੀਕਲ ਸਾਇੰਸ ਹੋਣੀ ਚਾਹੀਦੀ ਹੈ। ਚਾਹਵਾਨ ਪ੍ਰਾਰਥੀ ਕੇਵਲ ਲੜਕੇ  ਜਿਨ੍ਹਾਂ ਦੀ ਉਮਰ 35 ਸਾਲ ਤੱਕ ਹੈ ਇੰਟਰਵਿਊ ਦੇ ਸਕਦੇ ਹਨ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਅੱਗੇ ਦੱਸਿਆ ਕਿ ਪ੍ਰਾਰਥੀਆਂ ਨੂੰ  ਕੰਪਨੀ ਵੱਲੋਂ 15000/- ਰੁਪਏ ਮਹੀਨਾ ਸ਼ੁਰੂਆਤੀ ਸੈਲਰੀ  ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਮਿਤੀ 23 ਜਨਵਰੀ 2024 ਨੂੰ ਦਿਨ ਮੰਗਲਵਾਰ ਵਾਲੇ ਦਿਨ ਆਪਣੇ ਅਸਲ ਦਸਤਾਵੇਜ਼ ਦੀਆਂ ਕਾਪੀਆਂ, ਰੀਜੂਮ (ਸੀ.ਵੀ) ਅਤੇ 2 ਫ਼ੋਟੋਆਂ ਸਮੇਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਬਲਾਕ-ਬੀ, ਕਮਰਾ ਨੰਬਰ-217, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਸਵੇਰੇ 9:30 ਵਜੇ ਤੱਕ ਪਹੁੰਚਣ ਅਤੇ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ।

FacebookTwitterEmailWhatsAppTelegramShare
Exit mobile version