ਟਰੱਕ ਡ੍ਰਾਈਵਰਾਂ ਦੀ ਹੜਤਾਲ ਖਤਮ ਹੋਣ ਮਗਰੋਂ ਪੈਟਰੋਲ ਪੰਪਾਂ ’ਤੇ ਪਹੁੰਚਣ ਲੱਗੀ ਸਪਲਾਈ

ਗੁਰਦਾਸਪੁਰ 3 ਜਨਵਰੀ 2024 (ਦੀ ਪੰਜਾਬ ਵਾਇਰ)। ਪੰਜਾਬ ਸਮੇਤ ਉੱਤਰੀ ਭਾਰਤ ਤੇ ਦੇਸ਼ ਦੇ ਹੋਰ ਭਾਗਾਂ ਵਿਚ ਟਰੱਕ ਡ੍ਰਾਈਵਰਾਂ ਦੀ ਹੜਤਾਲ ਕਾਰਨ ਤੇਲ ਦੀ ਪ੍ਰਭਾਵਤ ਹੋ ਰਹੀ ਸਪਲਾਈ ਦਾ ਦੌਰ ਖਤਮ ਹੋ ਰਿਹਾ ਹੈ।

ਲੰਘੀ ਸ਼ਾਮ ਗ੍ਰਹਿ ਸਕੱਤਰ ਅਜੈ ਭੱਲਾ ਦੀ ਟਰੱਕ ਅਪਰੇਟਰਾਂ ਨਾਲ ਮੀਟਿੰਗ ਮਗਰੋਂ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਗਿਆ। ਹੁਣ ਤੇਲ ਦੀ ਸਪਲਾਈ ਬਹਾਲ ਹੋ ਰਹੀ ਹੈ। ਬੀਤੇ ਕੱਲ੍ਹ ਲੋਕਾਂ ਵਿਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਸੀ ਤੇ ਲੋਕਾਂ ਨੇ ਪੈਟਰੋਲ ਪੰਪਾਂ ’ਤੇ ਲੰਬੀਆਂ ਲੰਬੀਆਂ ਕਤਾਰਾਂ ਲਗਾ ਲਈਆਂ ਸਨ।

ਪਰ ਹੁਣ ਗੁਰਦਾਸਪੁਰ ਦੇ ਖਾਲੀ ਪਏ ਪੰਪ ਵੀ ਭਰੇ ਜਾ ਚੁੱਕੇ ਹਨ ਅਤੇ ਕਇਆਂ ਤੇ ਸਪਲਾਈ ਪਹੁੰਚ ਰਹੀ ਹੈ।

Exit mobile version