ਗ੍ਰਾਮ ਪੰਚਾਇਤ ਸਰਾਵਾਂ ਦਾ ਰਿਕਾਰਡ ਖੁਰਦ ਬੁਰਦ ਕਰਨ ਦੇ ਚਲਦੇ ਸਰਪੰਚ ਦੇ ਮਾਮਲਾ ਦਰਜ

FIR

ਗੁਰਦਾਸਪੁਰ, 23 ਦਿਸੰਬਰ 2023 (ਦੀ ਪੰਜਾਬ ਵਾਇਰ)। ਗ੍ਰਾਮ ਪੰਚਾਇਤ ਸਰਾਵਾਂ ਦਾ ਰਿਕਾਰਡ ਖੁਰਦ ਬੁਰਦ ਕਰਨ ਦੇ ਦੋਸ਼ਾ ਤਹਿਤ ਥਾਣਾ ਸਦਰ ਦੀ ਪੁਲੀਸ ਨੇ ਸਰਪੰਚ ਬਲਦੇਵ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਰਪੰਚ ਬਲਦੇਵ ਸਿੰਘ ਵੱਲੋਂ ਪੰਚਾਇਤ ਦਾ ਰਿਕਾਰਡ ਖੁਰਦ ਬੁਰਦ ਕਰ ਦਿੱਤਾ ਗਿਆ ਸੀ।

ਜਾਂਚ ਅਧਿਕਾਰੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਦਾਸਪੁਰ ਬਲਜੀਤ ਸਿੰਘ ਦੀ ਸ਼ਿਕਾਇਤ ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਵੱਲੋਂ ਦੱਸਿਆ ਕਿ 17 ਅਪ੍ਰੈਲ 2023 ਨੂੰ ਪਿੰਡ ਦੇ ਸਰਪੰਚ ਬਲਦੇਵ ਸਿੰਘ ਗ੍ਰਾਮ ਪੰਚਾਇਤ ਦਾ ਰਿਕਾਰਡ ਜਿਸ ਵਿੱਚ ਪਟਾਨਾਮਾ ਰਜਿਸ਼ਟਰ, ਰਸੀਦ ਬੁੱਕ ਪੁਰਾਣੀ ਅਤੇ ਚਾਲੂ, ਕਾਰਵਾਈ ਰਜਿਸ਼ਟਰ 2021 ਤੋ ਪਹਿਲਾ ਦੇ ਵਾਉੂਚਰ ਫਾਇਲਾ ਸਾਰੀਆ ਹੀ ਗੁੰਮ ਹੋ ਗਈਆਂ ਹਨ। ਇਸ ਤਰਾਂ ਦੋਸੀ ਨੇ ਗਰਾਮ ਪੰਚਾਇਤ ਪਿੰਡ ਸਰਾਏ ਦਾ ਰਿਕਾਰਡ ਖੁਰਦ ਬੁਰਦ ਕਰ ਦਿੱਤਾ ਹੈ। ਫਿਲਹਾਲ ਇਸ ਸਬੰਧੀ ਕੋਈ ਵੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।

FacebookTwitterEmailWhatsAppTelegramShare
Exit mobile version