ਗੋਲਡਨ ਗਰੁੱਪ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ “ਸ਼ਹੀਦੀ ਹਫਤੇ” ਅਤੇ “ਵੀਰ ਬਾਲ ਦਿਵਸ” ਦੌਰਾਨ ਸਕੂਲ ਵਿੱਚ ਕਰਵਾਏ ਗਏ ਪਾਠ

ਗੁਰਦਾਸਪੁਰ, 22 ਦਿਸੰਬਰ 2023 (ਦੀ ਪੰਜਾਬ ਵਾਇਰ) ਗੋਲਡਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ‘ਸ਼ਹੀਦੀ ਹਫਤੇ ‘ ਅਤੇ “ਵੀਰ ਬਾਲ ਦਿਵਸ” ਦੇ ਦੌਰਾਨ ਸਕੂਲ ਕੈਂਪਸ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਪਾਠ ਦਾ ਜਾਪ ਸਕੂਲ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਸ਼੍ਰੀ ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਕੀਤੇ ਗਏ। ਅੰਤ ਵਿੱਚ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਗਾ ਕੇ ਸਮਾਮਪਤੀ ਕੀਤੀ ਗਈ ।

ਚੇਅਰਮੈਨ ਮੋਹਿਤ ਮਹਾਜਨ ਨੇ ਕਿ ਸਾਨੂੰ ਆਪਣੇ ਗੁਰੂਆਂ, ਛੋਟੇ ਸਾਹਿਬਜ਼ਾਦੇਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹਿਦਾ ਹੈ। ਕਿਉਕਿ ਜੋ ਕੌਮਾਂ ਆਪਣੇ ਸ਼ਹੀਦਾ ਦੀ ਸ਼ਹਾਦਤ ਨੂੰ ਭੁੱਲ ਜਾਂਦੀਆਂ ਹਨ ਉਹ ਤਰੱਕੀ ਨਹੀਂ ਕਰ ਸਕਦਿਆਂ।

FacebookTwitterEmailWhatsAppTelegramShare
Exit mobile version