ਵਿਸ਼ਲੇਸ਼ਨ -ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਰਾਜੋਆਣਾ ਤੇ ਦਿੱਤੇ ਬਿਆਨ ਨੇ ਛੱਡੇ ਸੰਕੇਤ, ਸੰਭਵ ਨਹੀਂ ਹੋ ਸਕਦਾ ਅਕਾਲੀ ਭਾਜਪਾ ਗਠਬੰਧਨ

ਚੰਡੀਗੜ੍ਹ 21 ਦਸੰਬਰ, 2023 (ਮੰਨਨ ਸੈਣੀ)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਵੱਲੋਂ ਬਲਵੰਤ ਸਿੰਘ ਰਾਜੋਆਣਾ ਦਾ ਮੁੱਦਾ ਚੁੱਕੇ ਜਾਣ ਦਾ ਜਵਾਬ ਦਿੱਤਾ ਹੈ। ਜਿਸ ਨੇ ਸਾਫ਼ ਸਾਫ਼ ਸੰਕੇਤ ਦਿੰਦੇ ਹਨ ਕਿ ਅਗਾਮੀ ਲੋਕਸਭਾ ਦੀਆਂ ਚੌਣਾ ਅੰਦਰ ਭਾਜਪਾ-ਅਕਾਲੀ ਗਠਬੰਦਨ ਸੰਭਵ ਨਹੀਂ ਹੋਵੇਗਾ। ਹਾਲਾਕਿ ਇਸ ਸਬੰਧੀ ਅਗਾਮੀ ਸਮੇਂ ਦੌਰਾਨ ਉਂਠ ਕਿਹੜੀ ਕਰਵਟ ਬੈਠੇਗਾ ਇਹ ਕਹਿਣਾ ਸੰਭਵ ਨਹੀਂ ਹੋਵੇਗਾ। ਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਰਸਿਮਰਤ ਬਾਦਲ ਨੂੰ ਦਿੱਤੇ ਗਏ ਸਾਫ਼ ਸ਼ਬਦ ਆਪ ਹੀ ਸੰਕੇਤ ਦੇਰਹੇ ਸਨ।

ਇਥੇ ਦੱਸਣਯੋਗ ਹੈ ਕਿ ਅਗਾਮੀ ਚੌਣਾ ਦੇ ਚਲਦੇ ਅਤੇ ਆਪਣਾ ਗੁਆਚ ਚੁੱਕਿਆ ਆਧਾਰ ਲੱਭਣ ਖਾਤਰ ਅਕਾਲੀ ਦਲ ਵੱਲੋਂ ਹੁਣ ਦੁਬਾਰਾ ਪੰਥ ਦੇ ਨਾਮ ਤੇ ਵੋਟਾ ਹਾਸਿਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਬੈਨਰ ਨੂੰ ਨਾਲ ਲੈ ਕੇ ਬੰਦੀ ਸਿੰਘਾ ਦੀ ਰਿਹਾਈ ਤੇ ਫੋਕਸ ਕੀਤਾ ਜਾ ਰਿਹਾ ਹੈ। ਇੱਸੇ ਦੇ ਚਲਦਿਆਂ ਪਿਛਲੇ ਦਿੰਨੀ ਸੁਖਬੀਰ ਬਾਦਲ ਵੱਲੋਂ ਪੰਜਾਬਿਆ ਕੋੋਲੋ ਬੇਅਦਬੀ ਦੇ ਨਾਮ ਤੇ ਮੁਆਫੀ ਮੰਗੀ ਗਈ ਸੀ।

ਇਹ ਮੁੱਦਾ ਲੋਕਾਂ ਦਾ ਧਿਆਨ ਖਿੱਚ ਸਕੇ ਇਸ ਸਬੰਧੀ ਬਕਾਇਦਾ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਦੇਸ਼ ਦੀ ਸੱਭ ਤੋਂ ਉੱਚੀ ਪੰਚਾਇਤ (ਸੰਸਦ) ਵਿੱਚ ਇਸ ਸਬੰਧੀ ਮੁੱਦਾ ਚੁੱਕਿਆ ਗਿਆ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਦੀ ਮੁਆਫੀ ਦੀ ਗੱਲ ਕਹੀ ਗਈ। ਬੀਬਾ ਬਾਦਲ ਵੱਲੋਂ ਇਹ ਕਿਹਾ ਗਿਆ ਕਿ ਰਹਿਮ ਦੀ ਪਟੀਸ਼ਨ ਸਿਰਫ ਪਰਿਵਾਰ ਵੱਲੋਂ ਹੀ ਪਾਏ ਜਾਣ ਦੀ ਵਿਵਸਥਾ ’ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਰਾਜੋਆਣਾ ਦਾ ਕੋਈ ਪਰਿਵਾਰਕ ਮੈਂਬਰ ਹੀ ਨਹੀਂ ਹੈ। ਉਹਨਾਂ ਲਈ ਸ਼੍ਰੋਮਣੀ ਕਮੇਟੀ ਨੇ ਪਟੀਸ਼ਨ ਦਾਇਰ ਕੀਤੀ ਹੋਈ ਹੈ।

ਇਸ ਦੇ ਜਵਾਬ ਵਿੱਚ ਅਮਿਤ ਸ਼ਾਹ ਨੇ ਹਰਸਿਮਰਤ ਕੌਰ ਬਾਦਲ ਨੂੰ ਸਾਫ ਸਬਦਾਂ ਵਿੱਚ ਇੱਕ ਸੰਕੇਤ ਦੇਣ ਦੀ ਕੌਸ਼ਿਸ ਕੀਤੀ ਕਿ ਬੀਬਾ ਜੀ ਹੁਣ ਸਮਾਂ ਨਿਕੱਲ ਗਿਆ ਅਤੇ ਹੁਣ ਨਾ ਤਾਂ ਗਠਬੰਧਨ ਹੈ ਅਤੇ ਨਾ ਹੀ ਸੰਭਾਵਨਾ ਹੈ। ਸ਼ਾਹ ਵੱਲੋਂ ਜਿਸ ਲਹਿਜੇ ਵਿੱਚ ਜੁਆਬ ਦਿੱਤਾ ਗਿਆ ਉਹ ਸਾਫ਼ ਸੰਕੇਤ ਕਰਦਾ ਸੀ ਕਿ ਜਿਹੜਾ ਗਠਬੰਧਨ ਔਖੇ ਸਮੇ (ਕਿਸਾਨ ਅੰਦੋਲਨ) ਸਾਥ ਨਾ ਦੇ ਸਕਿਆ ਉਸ ਨੂੰ ਦੁਬਾਰਾ ਜੋੜਿਆ ਨਹੀਂ ਜਾ ਸਕਦਾ। ਅਮਿਤ ਸ਼ਾਹ ਦਾ ਇਹ ਬਿਆਨ ਇਹ ਸੰਕੇਤ ਦੇ ਗਿਆ ਕਿ ਹੁਣ ਭਾਜਪਾ ਅਕਾਲੀ ਦਲ ਦੀ ਕੋਈ ਵੀ ਗੱਲ ਮੰਨਣ ਵਾਲਾ ਨਹੀਂ।

ਅਮਿਤ ਸ਼ਾਹ ਵੱਲੋਂ ਰਾਜੋਆਣਾ ਦੇ ਮਸਲੇ ਤੇ ਸਾਫ਼ ਕੀਤਾ ਗਿਆ ਕਿ ਜਿਸਨੂੰ ਆਪਣੇ ਕੀਤੇ ਦਾ ਪਛਤਾਵਾ ਹੀ ਨਹੀਂ ਹੈ, ਉਸ ਲਈ ਰਹਿਮ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਵਿਅਕਤੀ ਨੂੰ ਆਪਣੇ ਕੀਤੇ ਅਪਰਾਧ ਦਾ ਪਛਤਾਵਾ ਜ਼ਰੂਰ ਹੋਣਾ ਚਾਹੀਦਾ ਹੈ।

ਹਾਲਾਕਿ ਇੱਥੇ ਇਹ ਦੱਸਣਾ ਲਾਜਮੀ ਹੋਵੇਗਾ ਕਿ ਰਾਜਨੀਤੀ ਵਿੱਚ ਕੁਝ ਵੀ ਅਸੰਭਵ ਨਹੀਂ ਅਤੇ ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ ਇਹ ਭਵਿੱਖ ਦੀ ਕੌਖ ਵਿੱਚ ਹੈ

FacebookTwitterEmailWhatsAppTelegramShare
Exit mobile version