Close

Recent Posts

ਪੰਜਾਬ ਮੁੱਖ ਖ਼ਬਰ ਰਾਜਨੀਤੀ

ਨਵਜੋਤ ਸਿੱਧੂ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਟਿੱਪਣੀ ਦਾ ਦਿੱਤਾ ਗਿਆ ਜਵਾਬ, ਸੁਣਾਈਆਂ ਖਰੀਆਂ-ਖਰੀਆਂ

ਨਵਜੋਤ ਸਿੱਧੂ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਟਿੱਪਣੀ ਦਾ ਦਿੱਤਾ ਗਿਆ ਜਵਾਬ, ਸੁਣਾਈਆਂ ਖਰੀਆਂ-ਖਰੀਆਂ
  • PublishedDecember 20, 2023

ਚੰਡੀਗੜ੍ਹ, 20 ਦਸੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਕਾਂਗਰਸ ‘ਚ ਇਕ ਵਾਰ ਫਿਰ ਵਿਵਾਦ ਪੈਦਾ ਹੋ ਗਿਆ ਹੈ। ਹਾਲ ਹੀ ‘ਚ ਬਠਿੰਡਾ ਦੇ ਪਿੰਡ ਮਹਿਰਾਜ ‘ਚ ਹੋਈ ਰੈਲੀ ਦੌਰਾਨ ਨਵਜੋਤ ਸਿੱਧੂ ਨੇ ਸਾਬਕਾ ਕਾਂਗਰਸੀ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਿਆ ਸੀ।

ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ‘ਤੇ ਟਿੱਪਣੀ ਕੀਤੀ ਸੀ। ਬਾਜਵਾ ਨੇ ਕਿਹਾ ਸੀ ਕਿ ਜਦੋਂ ਨਵਜੋਤ ਸਿੱਧੂ ਕਾਂਗਰਸ ਦੇ ਮੁਖੀ ਸਨ ਤਾਂ ਉਨ੍ਹਾਂ ਨੇ ਪਾਰਟੀ ਨੂੰ 78 ਸੀਟਾਂ ਤੋਂ 18 ‘ਤੇ ਪਹੁੰਚਾਇਆ ਸੀ। ਉਨ੍ਹਾਂ ਨੂੰ ਆਪਣਾ ਵੱਖਰਾ ਅਖਾੜਾ ਨਹੀਂ ਬਣਾਉਣਾ ਚਾਹੀਦਾ। ਪਾਰਟੀ ਦੀਆਂ ਰੈਲੀਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸ ਸਬੰਧੀ ਬਕਾਇਦਾ ਉਨ੍ਹਾਂ ਵੱਲੋਂ ਸਿੱਧੂ ਨੂੰ ਰੋਸ਼ ਰੈਲੀਆਂ ਲਈ ਸੱਦਾ ਦਿੱਤਾ ਗਿਆ ਸੀ।

ਪਰ ਬਾਜਵਾ ਦੇ ਬਿਆਨ ਤੋਂ ਬਾਅਦ ਨਵਜੋਤ ਸਿੱਧੂ ਵੀ ਮੈਦਾਨ ‘ਚ ਆ ਗਏ ਅਤੇ ਸੋਸ਼ਲ ਮੀਡੀਆ ‘ਤੇ ਬਾਜਵਾ ਨੂੰ ਕਰਾਰਾ ਜਵਾਬ ਦਿੱਤਾ। ਸਿੱਧੂ ਨੇ ਕਿਹਾ ਕਿ ਤੁਸੀਂ ਇੰਡੀਆ ਗਠਜੋੜ ਦੀ ਰਾਜਨੀਤੀ ਨੂੰ ਰੱਦ ਕਰਦਿਆਂ ਕਹਿੰਦੇ ਹੋ ਕਿ ਪੰਜਾਬ ਕਾਂਗਰਸ ਹਾਈਕਮਾਂਡ ਦੇ ਇਸ ਗਠਜੋੜ ਦੇ ਸਿਆਸੀ ਫੈਸਲਿਆਂ ਨੂੰ ਲਾਗੂ ਨਹੀਂ ਕਰੇਗੀ ਤਾਂ ਕੀ ਇਹ ਵੱਖਰਾ ਅਖਾੜਾ ਨਹੀਂ ਹੈ।ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਨੇ ਕਿਹਾ ਕਿ ਮੈਂ ਹਾਈਕਮਾਂਡ ਨਾਲ ਖੜ੍ਹ ਕੇ ਪੰਜਾਬ ਲਈ ਲੜਾਂਗਾ ਤਾਂ ਇਹ ਵੱਖਰਾ ਅਖਾੜਾ ਕਿਵੇਂ ਬਣ ਗਿਆ? ਸਿੱਧੂ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੂੰ 78 ਤੋਂ ਘਟਾ ਕੇ 18 ਕਰਨ ਦੀ ਜ਼ਿੰਮੇਵਾਰੀ ਤੁਹਾਡੇ ‘ਤੇ ਹੈ ਨਾ ਕਿ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ। ਤੁਸੀਂ ਸਿੱਧੂ ਦੀ ਲੁੱਟ ਖਤਮ ਕਰਨ ਦੇ ਪੰਜਾਬ ਏਜੰਡੇ ਨੂੰ ਰੱਦ ਕਰਕੇ ਦਲਿਤ ਪੱਤਾ ਖੇਡਿਆ। ਇਹ ਨਤੀਜਾ ਤੁਹਾਡੀ ਬਾਦਲਕਿਆਂ ਨਾਲ “ ਉੱਤਰ ਕਾਟੋ ਮੈਂ ਚੜਾਂ “ ਵਾਲੀ ਸਿਆਸਤ ਕਾਰਨ ਹੈ। ਬਾਜਵਾ ਸਾਹਿਬ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਵੇਲੇ ਤਾਂ ਤੁਸੀਂ ਸਿਸਵਾਂ ਫਾਰਮ ‘ਤੇ ਜਾਕੇ ਕੈਪਟਨ ਅਮਰਿੰਦਰ ਨਾਲ ਪਿਆਰ ਪੀਂਘਾਂ ਝੂਟਦੇ ਸੀ

Written By
The Punjab Wire