ਅੰਤਰਰਾਸ਼ਟਰੀ ਜੂਡੋ ਖਿਡਾਰੀ ਸਾਹਿਲ ਪਠਾਨੀਆ ਦੇ ਐਸ ਐਚ ਓ ਧਾਰ ਕਲਾਂ ਦਾ ਅਹੁਦਾ ਸੰਭਾਲਣ ਤੇ ਜੂਡੋ ਖਿਡਾਰੀਆਂ ਵਲੋਂ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ

ਪੰਜਾਬ ਪੁਲਿਸ ਦੇ ਵੱਖ ਵੱਖ ਅਹੁਦਿਆਂ ਤੇ ਬਿਰਾਜਮਾਨ ਹਨ ਜੂਡੋ ਖਿਡਾਰੀ।

ਗੁਰਦਾਸਪੁਰ 15 ਦਿਸੰਬਰ 2023 (ਦੀ ਪੰਜਾਬ ਵਾਇਰ)। ਅੰਤਰਰਾਸ਼ਟਰੀ ਜੂਡੋ ਖਿਡਾਰੀ ਸਾਹਿਲ ਪਠਾਣੀਆਂ ਵਲੋਂ ਥਾਣਾ ਧਾਰ ਕਲਾਂ ਪਠਾਨਕੋਟ ਦੇ ਐਸ ਐਚ ਓ ਦਾ ਅਹੁਦਾ ਸੰਭਾਲਣ ਤੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਰ ਅਤੇ ਜੂਡੋ ਖੇਡ ਪ੍ਰੇਮੀਆਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਸਾਹਿਲ ਪਠਾਣੀਆਂ ਅੰਤਰਰਾਸ਼ਟਰੀ ਪੱਧਰ ਤੇ ਕਈ ਮੈਡਲ ਜਿੱਤ ਚੁੱਕਿਆ ਹੈ।

ਖੇਡ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਉਹਨਾਂ ਦੱਸਿਆ ਕਿ ਗੁਰਦਾਸਪੁਰ ਜੂਡੋ ਸੈਂਟਰ ਦੇ ਕਈ ਖਿਡਾਰੀ ਪੁਲਿਸ ਮੁਲਾਜ਼ਮ ਪੰਜਾਬ ਵੱਖ ਵੱਖ ਅਹੁਦਿਆਂ ਤੇ ਸੇਵਾ ਕਰ ਰਹੇ ਹਨ। ਜਿਹਨਾਂ ਵਿਚ ਇੰਸਪੈਕਟਰ ਕਪਿਲ ਕੌਂਸਲ ਇੰਚਾਰਜ ਸੀ ਆਈ ਏ ਸਟਾਫ, ਇੰਸਪੈਕਟਰ ਰਾਜ ਕੁਮਾਰ ਇੰਚਾਰਜ ਸਿਕਿਉਰਟੀ ਬ੍ਰਾਂਚ ਅਤੇ ਇੰਸਪੈਕਟਰ ਜਤਿੰਦਰ ਪਾਲ ਸਿੰਘ ਐਸ ਐਚ ਓ ਦੁਰਾਂਗਲਾ ਮੁੱਖ ਤੌਰ ਤੇ ਹਨ। ਸਾਹਿਲ ਪਠਾਣੀਆਂ ਦੀ ਨਿਯੁਕਤੀ ਤੇ ਵਧਾਈ ਦਿੰਦਿਆਂ ਵਰਿੰਦਰ ਸਿੰਘ ਸੰਧੂ, ਇੰਸਪੈਕਟਰ ਕਪਿਲ ਕੌਂਸਲ, ਇੰਸਪੈਕਟਰ ਰਾਜ ਕੁਮਾਰ, ਇੰਸਪੈਕਟਰ ਜਤਿੰਦਰ ਪਾਲ, ਸਤੀਸ਼ ਕੁਮਾਰ, ਗਗਨਦੀਪ ਸ਼ਰਮਾ, ਬਲਵਿੰਦਰ ਕੌਰ, ਦਿਨੇਸ਼ ਕੁਮਾਰ, ਰਵੀ ਕੁਮਾਰ ਜੂਡੋ ਕੋਚ, ਨਵੀਨ ਸਲਗੋਤਰਾ ਨੇ ਆਸ ਪ੍ਰਗਟਾਈ ਹੈ ਕਿ ਪਠਾਣੀਆਂ ਮਿਹਨਤ ਅਤੇ ਇਮਾਨਦਾਰੀ ਨਾਲ ਸਮਾਜ ਦੀ ਸੇਵਾ ਕਰਨਗੇ।

Exit mobile version