ਮੈਰੀਟੋਰੀਐਸ ਸਕੂਲ ਗੁਰਦਾਸਪੁਰ ਵਿਖੇ ਖਾਣ ਪੀਣ ਦੇ ਸਮਾਨ ਦੀ ਕੀਤੀ ਸੈਪਲਿੰਗ

ਗੁਰਦਾਸਪੁਰ, 4 ਦਿਸੰਬਰ 2023 (ਦੀ ਪੰਜਾਬ ਵਾਇਰ)। ਕਮਿਸ਼ਨਰ ਫੂਡ ਸੇਫਟੀ ਪੰਜਾਬ ਡਾ. ਅਭਿਨਵ ਤ੍ਰਿਖਾ , ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਜੀ ਅਤੇ ਸਿਵਲ ਸਰਜਨ ਡਾਕਟਰ ਹਰਭਜਨ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫੂਡ ਸੇਫਟੀ ਅਫਸਰ ਰੇਖਾ ਸ਼ਰਮਾ ਵਲੋ ਮੈਰੀਟੋਰੀਐਸ ਸਕੂਲ ਗੁਰਦਾਸਪੁਰ ਵਿਖੇ ਖਾਣ ਪੀਣ ਦੀਆਂ ਵਸਤਾਂ ਦੀ ਚੈਕਿੰਗ ਕੀਤੀ।

ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਦਸਿਆ ਕਿ ਸਕੂਲ ਵਿਚ ਕਵਾਲਿਟੀ ਕੰਟਰੋਲ ਤਹਿਤ ਖਾਣ ਪੀਣ ਦੇ ਸਮਾਨ ਦੀ ਚੈਕਿੰਗ ਕੀਤੀ ਗਈ।ਕੁਲ 5 ਸੈਂਪਲ ਲਏ ਗਏ। ਇਹ ਸੈਂਪਲ ਜਾਂਚ ਲਈ ਲੈਬ ਵਿਚ ਭੇਜੇ ਜਾਣਗੇ। ।
ਉਨਾਂ ਸਕੂਲ ਮੁਖੀ ਨੂੰ ਹਿਦਾਇਤ ਕੀਤੀ ਕਿ ਫੂਡ ਸੇਫਟੀ ਐਕਟ ਅਧੀਨ ਖਾਣ ਪੀਣ ਦੇ ਸਮਾਨ ਦੀ ਕਵਾਲਿਟੀ ਬਰਕਰਾਰ ਰਖੀ ਜਾਵੇ।

FacebookTwitterEmailWhatsAppTelegramShare
Exit mobile version