ਆਪ ਸਰਕਾਰ ਵੱਲੋਂ ਗੁਰਪੁਰਬ ਦੇ ਸ਼ੁਭ ਮੌਕੇ ‘ਤੇ ਭਲਕੇ ਕੱਢੀ ਜਾਵੇਗੀ ‘ਮੁਖ ਮੰਤਰੀ ਤੀਰਥ ਯਾਤਰਾ’

ਸ਼ਰਧਾਲੂਆਂ ਨੂੰ ਰੇਲ, ਏ.ਸੀ ਬੱਸਾਂ, ਰਿਹਾਇਸ਼ ਆਦਿ ਦੀਆਂ ਸਹੂਲਤਾਂ ਮਿਲਣਗੀਆਂ ਮੁਫਤ 

ਮਾਨ ਸਰਕਾਰ ਦੀ ‘ਮੁਖ ਮੰਤਰੀ ਤੀਰਥ ਯਾਤਰਾ’ ਸਕੀਮ ਸ਼ਲਾਘਾਯੋਗ, ਸ਼ਰਧਾਲੂ ਕਰ ਸਕਣਗੇ ਕਈ ਧਾਰਮਿਕ ਸਥਾਨਾਂ ਦੇ ਮੁਫਤ ਦਰਸ਼ਨ: ਜਗਤਾਰ ਸੰਘੇੜਾ

ਪੰਜਾਬ ਸਰਕਾਰ ਕੋਲ 50 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਦੀ ਸਹੂਲਤ ਲਈ 40 ਕਰੋੜ ਰੁਪਏ ਦਾ ਹੈ ਬਜਟ- ‘ਆਪ’ ਬੁਲਾਰਾ

ਸੰਘੇੜਾ ਨੇ ‘ਆਪ’ ਦੇ ਸਥਾਪਨਾ ਦਿਵਸ ‘ਤੇ ‘ਆਪ’ ਲੀਡਰਸ਼ਿਪ ਅਤੇ ਵਰਕਰਾਂ ਨੂੰ ਦਿੱਤੀ ਵਧਾਈ

ਚੰਡੀਗੜ੍ਹ, 26 ਨਵੰਬਰ 2023 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ (ਆਪ)  ਦੀ ਪੰਜਾਬ ਸਰਕਾਰ ਭਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸ਼ੁਭ ਮੌਕੇ ‘ਤੇ ‘ਮੁਖ ਮੰਤਰੀ ਤੀਰਥ ਯਾਤਰਾ’ ਸਕੀਮ ਸ਼ੁਰੂ ਕਰੇਗੀ।  ‘ਆਪ’ ਪੰਜਾਬ ਇਕਾਈ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਧਾਰਮਿਕ ਅਸਥਾਨਾਂ ਦੇ ਮੁਫ਼ਤ ਦਰਸ਼ਨ ਕਰਵਾਉਣ ਦਾ ਇਹ ਕਦਮ ਸ਼ਲਾਘਾਯੋਗ ਹੈ।

 ‘ਆਪ’ ਪੰਜਾਬ ਦੇ ਬੁਲਾਰੇ ਅਤੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਅਤੇ ਬੁਲਾਰੇ ਹਰਸੁਖਇੰਦਰ ਸਿੰਘ (ਬੱਬੀ ਬਾਦਲ) ਨੇ ਐਤਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਨੇ ਇਸ ਸਕੀਮ ਨੂੰ 6 ਨਵੰਬਰ ਨੂੰ ਪ੍ਰਵਾਨਗੀ ਦਿੱਤੀ ਸੀ ਅਤੇ 27 ਨਵੰਬਰ ਤੋਂ 29 ਫਰਵਰੀ ਤੱਕ ਇਹ ਸਕੀਮ ਚਲਾਈ ਜਾਵੇਗੀ।  ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ 13 ਹਫ਼ਤਿਆਂ ਤੱਕ ਸ਼ਰਧਾਲੂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ‘ਤੇ ਹਜ਼ੂਰ ਸਾਹਿਬ ਨਾਂਦੇੜ, ਪਟਨਾ ਸਾਹਿਬ, ਵਾਰਾਣਸੀ, ਆਨੰਦਪੁਰ ਸਾਹਿਬ, ਤਲਵੰਡੀ ਸਾਬੋ, ਮਾਤਾ ਨੈਣਾ ਦੇਵੀ ਮੰਦਿਰ ਆਦਿ ਦੇ ਮੁਫ਼ਤ ਦਰਸ਼ਨ ਕਰ ਸਕਣਗੇ।

ਸੰਘੇੜਾ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਲਗਭਗ 53,850 ਸ਼ਰਧਾਲੂਆਂ ਨੂੰ 95 ਦਿਨਾਂ ਤੱਕ ਯਾਤਰਾ ਲਈ ਰੇਲ ਗੱਡੀਆਂ ਅਤੇ ਏ.ਸੀ. ਬੱਸਾਂ, ਰਿਹਾਇਸ਼ ਲਈ ਤਿੰਨ ਸਟਾਰ ਕਮਰੇ, ਮੈਡੀਕਲ ਸਹੂਲਤਾਂ, ਇੱਕ ਕਿੱਟ ਜਿਸ ਵਿੱਚ ਯਾਤਰਾ ਲਈ ਸਾਰੀਆਂ ਲੋੜੀਂਦੀਆਂ ਚੀਜ਼ਾਂ ਸ਼ਾਮਲ ਹੋਣਗੀਆਂ ਆਦਿ ਸਭ ਕੁਝ ਮੁਫ਼ਤ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਇਸ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।  ਇਸ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਇੱਕ ਮੰਤਰੀ ਪੱਧਰੀ ਕਮੇਟੀ ਵੀ ਬਣਾਈ ਗਈ ਹੈ, ਜਿਸ ਵਿੱਚ ਮੰਤਰੀ ਅਮਨ ਅਰੋੜਾ, ਲਾਲਜੀਤ ਸਿੰਘ ਭੁੱਲਰ ਅਤੇ ਕੁਲਦੀਪ ਸਿੰਘ ਧਾਲੀਵਾਲ ਸ਼ਾਮਲ ਹਨ।

 ਉਨ੍ਹਾਂ ਅੱਗੇ ਕਿਹਾ ਕਿ ਹੁਣ ਸਾਡੇ ਬਜ਼ੁਰਗ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਵੱਖ-ਵੱਖ ਧਾਰਮਿਕ ਸਥਾਨਾਂ ਦੇ ਮੁਫ਼ਤ ਦਰਸ਼ਨ ਕਰ ਸਕਣਗੇ।  ਇਹ ਸਕੀਮ ਗੁਰੂਪੁਰਬ ਦੇ ਪਵਿੱਤਰ ਮੌਕੇ ‘ਤੇ ਪੰਜਾਬ ‘ਚ ਸ਼ੁਰੂ ਕੀਤੀ ਜਾਵੇਗੀ।  ਉਨ੍ਹਾਂ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਵਰਕਰਾਂ ਅਤੇ ਵਲੰਟੀਅਰਾਂ ਨੂੰ ਵੀ ਵਧਾਈ ਦਿੱਤੀ।  ‘ਆਪ’ ਨੇ ਐਤਵਾਰ ਨੂੰ ਭਾਰਤੀ ਰਾਜਨੀਤੀ ‘ਚ ਸਫਲ 11 ਸਾਲ ਪੂਰੇ ਕਰ ਲਏ।

FacebookTwitterEmailWhatsAppTelegramShare
Exit mobile version