ਗੁਰਦਾਸਪੁਰ- ਡੀਸੀ ਰਿਹਾਇਸ ਸਮੇਤ ਇਨ੍ਹਾਂ ਖੇਤਰਾਂ ਅੰਦਰ ਭਲਕੇ 9 ਤੋਂ 5 ਬਿਜਲੀ ਰਹੇਗੀ ਬੰਦ

ਗੁਰਦਾਸਪੁਰ, 13 ਨਵੰਬਰ 2023 (ਦੀ ਪੰਜਾਬ ਵਾਇਰ)। 66 ਕੇਵੀ ਬਿਜਲੀ ਘਰ ਰਣਜੀਤ ਬਾਗ ਵਿਖੇ ਪਾਵਰ ਟਰਾਸ਼ਫਾਰਮਾਂ ਅਤੇ 11 ਕੇ.ਵੀ ਫੀਡਰਾਂ ਦੀ ਜਰੂਰੀ ਮੁਰੰਮਤ ਕਰਨ ਲਈ 14 ਨਵੰਬਰ 2023 ਨੂੰ ਸਵੇਰੇ 9 ਵਜ਼ੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਉਪ ਮੰਡਲ ਅਫਸਰ ਇੰਜਿ ਹਿਰਦੇਪਾਲ ਸਿੰਘ ਵੱਲੋ ਦਿੱਤੀ ਗਈ।

ਇੰਜ ਹਿਰਦੇਪਾਲ ਸਿੰਘ ਨੇ ਦੱਸਿਆ ਕਿ ਇਸ ਬਿਜਲੀ ਘਰ ਤੋਂ ਚਲਦੇ 11 ਕੇਵੀ ਫੀਡਰ ਪੁਡਾ, 11 ਕੇਵੀ ਫੀਡਰ ਆਈਟੀਆਈ, ਜੀਐਸ ਨਗਰ, ਬੇਅੰਤ ਕਾਲੇਜ, ਮਿਲਕ ਪਲਾਂਟ, ਸਾਹੋਵਾਲ, 4 ਪੀਐਸ ਅਤੇ ਏਪੀ ਫੀਡਰ, ਨਾਨੋਨੰਗਲ, ਮੋਖਾ, ਖਰਲ, ਬੰਦ ਰਹਿੰਣਗੇ।

ਜਿਸ ਕਾਰਨ ਇਨ੍ਹਾਂ ਫੀਡਰਾਂ ਤੋਂ ਚਲਦੇ ਇਲਾਕੇ ਬੀਐਸਐਫ ਰੋਡ, ਫਿਸ਼ ਪਾਰਕ, ਡੀਸੀ ਰਿਹਾਇਸ਼, ਪੰਚਾਇਤ ਭਵਨ, ਇੰਡਸਟ੍ਰਿਅਲ ਏਰਿਆ, ਆਈਟੀਆਈ, ਅੱਡਾ ਬਰਿਆਰ, ਰਣਜੀਤ, ਸਾਹੋਵਾਲ, ਖੋਜੇਪੁਰ, ਭਾਵੜਾ, ਮਾਨ ਕੌਰ ਸਿੰਘ ਆਦਿ ਦੀ ਸਪਲਾਈ ਬੰਦ ਰਹੇਗੀ।

FacebookTwitterEmailWhatsAppTelegramShare
Exit mobile version