ਹਰਜਿੰਦਰ ਸਿੰਘ ਧਾਮੀ ਦੀ ਹੈਟਰਿਕ- ਤੀਜੀ ਵਾਰ ਬਣੇ SGPC ਦੇ ਪ੍ਰਧਾਨ  

ਅੰਮਿ੍ਤਸਰ, 8 ਨਵੰਬਰ 2023 (ਦੀ ਪੰਜਾਬ ਵਾਇਰ)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਫੈਸਲਾ ਹੋ ਗਿਆ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 118 ਵੋਟਾਂ ਮਿਲੀਆਂ ਅਤੇ ਬਲਬੀਰ ਸਿੰਘ ਘੁੰਨਸ ਨੂੰ ਸਿਰਫ਼ 17 ਵੋਟਾਂ ਹੀ ਮਿਲੀਆਂ ਹਨ। ਹੁਣ ਤੀਜੀ ਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ ਹਨ। ਪ੍ਰਧਾਨ ਦੀ ਦੌੜ ਵਿਚ ਐਡਵੋਕੇਟ ਧਾਮੀ, ਬਲਬੀਰ ਸਿੰਘ ਘੁੰਨਸ ਮੁੱਖ ਤੌਰ ‘ਤੇ ਸ਼ਾਮਲ ਹਨ।

FacebookTwitterEmailWhatsAppTelegramShare
Exit mobile version