ਤਰਨਤਾਰਨ ਦੇ ਪਿੰਡ ਚ ਇੱਕੋਂ ਰਾਤ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ

Crime

ਤਰਨਤਾਰਨ, 8 ਨਵੰਬਰ 2023 (ਦੀ ਪੰਜਾਬ ਵਾਇਰ)। ਜ਼ਿਲ੍ਹਾ ਤਰਨਤਾਰਨ ਦੇ ਕਸਬਾ, ਹਰੀਕੇ ਪੱਤਣ ਨਜ਼ਦੀਕ ਤੁੰਗ ਵਿਖੇ ਬੀਤੀ ਰਾਤ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧ ਵਿਚ ਮਿਲੀ ਜਾਣਕਾਰੀ ਮੁਤਾਬਿਕ, ਮ੍ਰਿਤਕ ਇਕਬਾਲ ਸਿੰਘ, ਉਸ ਦੀ ਪਤਨੀ ਲਖਵਿੰਦਰ ਕੌਰ ਅਤੇ ਭਰਜਾਈ ਸੀਤਾ ਕੌਰ ਦੀ, ਉਹਨਾਂ ਦੇ ਘਰ ਵਿਚ ਹੀ ਹੱਤਿਆ ਕੀਤੀ ਗਈ ਹੈ। ਤਿੰਨਾਂ ਦੀਆਂ ਲਾਸ਼ਾਂ ਘਰ ਵਿਚ ਵੱਖ-ਵੱਖ ਕਮਰਿਆਂ ਵਿਚ ਪਈਆਂ ਮਿਲੀਆਂ ਸਨ, ਜਿਨ੍ਹਾਂ ਦੇ ਹੱਥ ਪੈਰ ਬੰਨੇ ਹੋਏ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐਸ. ਪੀ. ਪੱਟੀ ਜਸਪਾਲ ਸਿੰਘ ਅਤੇ ਐਸ. ਐਚ. ਓ. ਹਰੀਕੇ ਕੇਵਲ ਸਿੰਘ ਵਲੋਂ ਮੌਕੇ ‘ਤੇ ਪਹੁੰਚ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Exit mobile version