ਤਿਬੜੀ ਰੋਡ ਸਹਿਤ ਇਹਨਾਂ ਖੇਤਰਾਂ ਦੀ ਬਿਜਲੀ ਮੰਗਲਵਾਰ ਸਵੇੇਰੇ 10 ਤੋਂ ਸ਼ਾਮ 5 ਵਜੇ ਤੱਕ ਰਹੇਗੀ ਬੰਦ

ਗੁਰਦਾਸਪੁਰ, 6 ਨਵੰਬਰ 2023 (ਦੀ ਪੰਜਾਬ ਵਾਇਰ)। 66 ਕੇ.ਵੀ ਬਿਜਲੀ ਘਰ ਸਕੀਮ ਨੰਬਰ 7 ਤਿਬੜੀ ਰੋਡ ਪਾਵਰ ਟਰਾਂਸਫਾਰਮਰਾਂ ਅਤੇ 11 ਕੇ.ਵੀ ਫ਼ੀਡਰਾਂ ਦੀ ਜਰੂਰੀ ਮੁਰੰਮਤ ਲਈ 7 ਨਵੰਬਰ 2023 ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਕਾਰਨ ਇਸ ਬਿਜਲੀ ਘਰ ਤੋਂ ਚਲਦੇ ਫੀਡਰ 11 ਕੇਵੀ ਬਾਬਾ ਟਹਿਲ ਸਿੰਘ ਫੀਡਰ, 11 ਕੇ.ਵੀ ਗੋਲ ਮੰਦਰ ਫੀਡਰ ਅਤੇ 11 ਕੇ.ਵੀ ਇੰਪਰੂਵਮੈਂਟ ਟਰੱਸਟ ਫੀਡਰ ਵੀ ਬੰਦ ਰਹਿਣਗੇ। ਇਹ ਜਾਣਕਾਰੀ ਉਪ ਮੰਡਲ ਅਫਸਰ ਸਬ ਅਰਬਨ ਗੁਰਦਾਸਪੁਰ ਇੰਜੀ ਹਿਰਦੇਪਾਲ ਸਿੰਘ ਬਾਜਵਾ ਵੱਲੋਂ ਦਿੱਤੀ ਗਈ।

ਬਾਜਵਾ ਨੇ ਦੱਸਿਆ ਕਿ ਇਸ ਕਾਰਨ ਤਿਬੜੀ ਰੋਡ, ਸਹਿਜ਼ਾਦਾ ਨੰਗਲ, ਇੰਪਰੂਵਮੈਂਟ ਟਰਸਟ ਸਕੀਮ ਨੰਬਰ 7, ਸੰਗਲਪੁਰਾ ਰੋਡ, ਨੰਗਲ ਕੋਟਲੀ, ਉਕਾਰ ਨਗਰ, ਬਾਬਾ ਟਹਿਲ ਸਿੰਘ ਕਲੋਨੀ, ਸ਼੍ਰੀ ਰਾਮ ਕਲੋਨੀ, ਪਿੰਡ ਪਾਹੜਾ, ਨਾਗ ਦੇਵਤਾ ਕਲੋਨੀ, ਆਦਰਸ਼ ਨਗਰ ਆਦਿ ਦੀ ਬਿਜਲੀ ਬੰਦ ਰਹੇਗੀ।

FacebookTwitterEmailWhatsAppTelegramShare
Exit mobile version