ਕਾਂਗਰਸੀ ਕੌਂਸਲਰ ਨਰਿੰਦਰ ਬਾਬਾ ਖਿਲਾਫ਼ ਮਾਮਲਾ ਦਰਜ

ਗੁਰਦਾਸਪੁਰ, 31 ਅਕਤੂਬਰ 2023 (ਦੀ ਪੰਜਾਬ ਵਾਇਰ)। ਕਾਂਗਰਸੀ ਕੌਂਸਲਰ ਨਰਿੰਦਰ ਬਾਬਾ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦੇ ਥਾਣਾ ਸਿਟੀ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਐਫ਼ਆਈਆਰ ਨੰਬਰ 233 ਦਰਜ ਕੀਤੀ ਗਈ ਹੈ ।

ਇਹ ਮਾਮਲਾ ਸੁਧੀਰ ਮਹਾਜਨ ਸਮੇਤ ਵੱਖ ਵੱਖ ਆਗੂਆਂ ਵੱਲੋਂ ਥਾਣਾ ਸਿਟੀ ਗੁਰਦਾਸਪੁਰ ਕੀਤੀ ਗਈ ਸਿਕਾਇਤ ਤੋਂ ਬਾਅਦ ਬਕਾਇਦਾ ਡੀਏ ਲੀਗਲ ਦੀ ਰਾਏ ਲੈਣ ਤੋਂ ਬਾਅਦ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਨਰਿੰਦਰ ਬਾਬਾ ਵੱਲੋਂ ਸੋਸ਼ਲ ਮੀਡੀਆਂ ਤੇ ਕੁਝ ਪੋਸਟ ਪਾਇਆਂ ਜਿਸ ਨਾਲ ਇਕ ਸਮੁਦਾਏ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ

ਹਾਲਾਕਿ ਇਸ ਬਾਬਤ ਨਰਿੰਦਰ ਬਾਬਾ ਵੱਲੋਂ ਪਹਿਲ੍ਹਾਂ ਪੋਸਟ ਡੀਲੀਟ ਕਰ ਦਿੱਤੀ ਗਈ ਸੀ ਅਤੇ ਬਾਅਦ ਵਿਚ ਜਨਤਕ ਤੌਰ ਤੇ ਮਾਫੀ ਵੀ ਮੰਗੀ ਗਈ ਸੀ।

Exit mobile version