ਨੌਜਵਾਨ ਸਮਾਜ ਸੇਵੀ ਆਮ ਆਦਮੀ ਪਾਰਟੀ ‘ਚ ਸ਼ਾਮਿਲ, ਰਮਨ ਬਹਿਲ ਨੇ ਕੀਤਾ ਸਵਾਗਤ

ਗੁਰਦਾਸਪੁਰ, 30 ਅਕਤੂਬਰ 2023 (ਦੀ ਪੰਜਾਬ ਵਾਇਰ)।ਗੁਰਦਾਸਪੁਰ ਸ਼ਹਿਰ ਨਾਲ ਸਬੰਧਿਤ ਨੌਜਵਾਨ ਸਮਾਜ ਸੇਵੀ ਅਤੇ ਦੋ ਵਾਰ ਨਗਰ ਕੌਂਸਲ ਦੀਆਂ ਚੋਣਾਂ ਲੜ ਚੁੱਕੇ ਨੌਜਵਾਨ ਸਾਹਿਲ ਨੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਕੰਮ ਤੋਂ ਖੁਸ਼ ਹੋ ਕੇ ਨੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਇਸ ਤਹਿਤ ਅੱਜ ਚੇਅਰਮੈਨ ਰਮਨ ਬਹਿਲ ਨੇ ਸਾਹਿਲ ਨੂੰ ਪਾਰਟੀ ਵਿਚ ਰਸਮੀ ਤੌਰ ‘ਤੇ ਸ਼ਾਮਿਲ ਕਰਵਾਇਆ ਅਤੇ ਕਿਹਾ ਕਿ ਪਾਰਟੀ ਵਿਚ ਉਨਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ।

ਇਸ ਦੌਰਾਨ ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜਾਰੀ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ ਕਾਰਨ ਹਰੇਕ ਵਰਗ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਉਨਾਂ ਕਿਹਾ ਕਿ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਵਿਚ ਵੀ ਪਾਰਟੀ ਦਿਨੋ ਦਿਨ ਮਜ਼ਬੂਤ ਹੋ ਰਹੀ ਹੈ।

ਇਸ ਮੌਕੇ ਸਾਹਿਲ ਨੇ ਕਿਹਾ ਕਿ ਉਨਾਂ ਨੇ ਗੁਰਦਾਸਪੁਰ ਦੀ ਵਾਰਡ ਨੰਬਰ 4 ਅਤੇ ਵਾਰਡ ਨੰਬਰ 13 ਤੋਂ ਦੋ ਵਾਰ ਅਜਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਇਨਾਂ ਵਾਰਡਾਂ ਸਮੇਤ ਪੂਰੇ ਸ਼ਹਿਰ ਅੰਦਰ ਉਹ ਆਮ ਲੋਕਾਂ ਵਿਚ ਵਿਚਰਦੇ ਰਹਿੰਦੇ ਹਨ। ਉਨਾਂ ਕਿਹਾ ਕਿ ਅੱਜ ਹਰੇਕ ਵਰਗ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਸੰਦ ਕਰ ਰਹੇ ਹਨ ਜਿਸ ਕਾਰਨ ਉਨਾਂ ਨੇ ਸਰਕਾਰ ਦੀ ਕਾਰਗੁਜਾਰੀ ਨੂੰ ਦੇਖ ਕੇ ਚੇਅਰਮੈਨ ਰਮਨ ਬਹਿਲ ਦੀ ਅਗਵਾਈ ਕਬੂਲ ਕੀਤੀ ਹੈ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕਰਨਗੇ। ਇਸ ਮੌਕੇ ਹਿਤੇਸ਼ ਮਹਾਜਨ, ਕਰਨ ਮਹਾਜਨ, ਯੋਗੇਸ਼ ਸ਼ਰਮਾ, ਭਾਰਤੀ ਸ਼ਰਮਾ, ਗੌਰਵ ਮਹਾਜਨ, ਗੱਭਰ, ਕੁੰਦਨ ਆਦਿ ਮੌਜੂਦ ਸਨ।

Exit mobile version