ਸਦਰ ਬਾਜ਼ਾਰ ਚ ਮਾਰਕੁਟਾਈ ਕਰ ਅਗਵਾ ਕਰਨ ਦੇ ਦੋਸ਼ਾ ਤਹਿਤ 7 ਖਿਲਾਫ਼ ਮਾਮਲਾ ਦਰਜ਼

Fighting

ਗੁਰਦਾਸਪੁਰ, 30 ਅਕਤੂਬਰ 2023 (ਦੀ ਪੰਜਾਬ ਵਾਇਰ)। ਥਾਣਾ ਸਿਟੀ ਦੀ ਪੁਲਿਸ ਵੱਲੋਂ ਬੀਤੇ ਦਿੰਨ ਸਦਰ ਬਾਜ਼ਾਰ ਵਿੱਚ ਮਾਰਕੁਟਾਈ ਕਰਨ ਅਤੇ ਅਗਵਾ ਕਰਨ ਦੇ ਦੋਸ਼ਾ ਤਹਿਤ 3 ਨਾ ਮਾਲੂਮ ਸਹਿਤ ਕੁੱਲ ਸੱਤ ਦੋਸ਼ੀਆ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲਾ ਸ਼ਿਕਾਇਤਕਰਤਾ ਵੰਸ਼ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਪੁਰਾਣੇ ਲਿੱਤਰ ਦੇ ਬਿਆਨਾ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ 24 ਅਕਤੂਬਰ 2023 ਨੂੰ ਸ਼ਾਮ ਕਰੀਬ ਸਾਡੇ 7 ਵਜੇ ਉਹ ਨਿੱਜੀ ਕੰਮ ਲਈ ਬਜਾਰ ਗਿਆ ਸੀ । ਜੱਦ ਉਹ ਸ਼ਰਮਾ ਸਮੋਸਿਆ ਵਾਲੀ ਦੁਕਾਨ ਨਜਦੀਕ ਪੁੱਜਾ ਤਾਂ ਅਨੁਜ ਪੁੱਤਰ ਵਿਨੋਦ ਵਾਸੀ ਕਾਦਰੀ ਮੁਹੱਲਾ ਗੁਰਦਾਸਪੁਰ, ਚੰਦੂ ਵਾਸੀ ਕਾਦਰੀ ਮੁਹੱਲਾ ਗੁਰਦਾਸਪੁਰ, ਅਕਾਸ ਵਾਸੀ ਪ੍ਰੇਮ ਨਗਰ ਗੁਰਦਾਸਪੁਰ, ਰਾਹੁਲ ਔਜਲਾ ਵਾਸੀ ਪਿਂਡ ਔਜਲਾ ਅਤੇ ਤਿੰਨ ਹੋਰ ਨਾ-ਮਲੂਮ ਦੋਸ਼ੀਆ ਨੇ ਉਸ ਤੇ ਦਾਤਰ ਦੇ ਵਾਰ ਕੀਤੇ ਅਤੇ ਉਸ ਨੂੰ ਅਗਵਾਹ ਕਰਕੇ ਮਾਈ ਦੇ ਤਲਾਬ ਮੰਦਰ ਦੇ ਪਿਛਲੇ ਪਾਸੇ ਲੈ ਗਏ ਅਤੇ ਉਸਦੀ ਮਾਰ ਕੁੱਟ ਕੀਤੀ। ਇਸ ਦੌਰਾਨ ਉਸ ਦੇ ਕੱਪੜੇ ਫਾੜ ਦਿੱੱਤੇ ਅਤੇ ਜਾਂਦੇ ਸਮੇ ਉਸਦਾ ਮੋਬਾਇਲ ਖੋਹ ਕੇ ਲੈ ਗਏ।

ਇਸ ਸਬੰਧੀ ਐਸਆਈ ਸਵਿੰਦਰਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਉਕਤ ਸ਼ਿਕਾਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਅਨੁਜ ਪੁੱਤਰ ਵਿਨੋਦ ਵਾਸੀ ਕਾਦਰੀ ਮੁਹੱਲਾ ਗੁਰਦਾਸਪੁਰ, ਚੰਦੂ ਵਾਸੀ ਕਾਦਰੀ ਮੁਹੱਲਾ ਗੁਰਦਾਸਪੁਰ, ਅਕਾਸ ਵਾਸੀ ਪ੍ਰੇਮ ਨਗਰ ਗੁਰਦਾਸਪੁਰ, ਰਾਹੁਲ ਔਜਲਾ ਵਾਸੀ ਪਿਂਡ ਔਜਲਾ ਅਤੇ 3 ਹੋਰ ਨਾ-ਮਲੂਮ ਵਿਅਕਤੀਆ ਖਿਲਾਫ਼ 365,324,323, 379 ਬੀ,148,149 ਭ.ਦ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Exit mobile version