🔥ਪਰਾਲੀ ਨੂੰ ਅੱਗ ਲਗਾਣਾ ਹੁਣ ਪਵੇਗਾ ਮਹਿੰਗਾ: ਪਾਸਪੋਰਟ, ਅਸਲਾ ਲਾਇਸੈਂਸ ਅਤੇ ਸਬਸਿਡੀ ਦੀ ਤਸਦੀਕ ਕਰਨ ਤੋਂ ਪਹਿਲ੍ਹਾ ਵਿਚਾਰ ਕਰੇਗਾ ਜ਼ਿਲ੍ਹਾ ਪ੍ਰਸ਼ਾਸਨ

stubble burning

ਡਿਪਟੀ ਕਮਿਸ਼ਨਰ ਵਲੋਂ ਨੰਬਰਦਾਰਾਂ ਨੂੰ ਵੀ ਜਾਰੀ ਕੀਤੀਆ ਗਇਆ ਸਖ਼ਤ ਹਿਦਾਇਤਾਂ, ਕੁਤਾਹੀ ਵਰਤਨ ਵਾਲੇ ਖਿਲਾਫ਼ ਹੋਵੇਗੀ ਕਾਰਵਾਈ

ਬੀਤੇ ਦਿੰਨੀ ਕੁਲ 21 ਵਿਅਕਤੀਆਂ ਨੇ ਲਗਾਈ ਪਰਾਲੀ ਨੂੰ ਅੱਗ,

ਗੁਰਦਾਸਪੁਰ, 27 ਅਕਤੂਬਰ 2023 (ਦੀ ਪੰਜਾਬ ਵਾਇਰ)। ਪਰਾਲੀ ਨੂੰ ਅੱਗ ਲਗਾਉਣ ਵਾਲੇ ਹੁਣ ਸਾਵਧਾਨ ਹੋ ਜਾਣ ਹੁਣ ਪਰਾਲੀ ਨੂੰ ਅੱਗ ਲਗਾਣੀ ਮਹਿੰਗੀ ਪੈ ਸਕਦੀ ਹੈ। ਅੱਗ ਲਗਾਉਣ ਵਾਲੇਆਂ ਖਿਲਾਫ਼ ਹੁਣ ਰਿਪੋਰਟ ਥਾਣਾ ਅਤੇ ਤਹਿਸੀਲ ਰਿਕਾਰਡ ਵਿੱਚ ਦਰਜ਼ ਹੋਵਗੀ। ਜਿਸ ਨਾਲ ਉਨ੍ਹਾਂ ਦੀ ਪਾਸਪੋਰਟ, ਅਸਲਾ ਲਾਈਸੈਂਸ ਅਤੇ ਸਬਸਿਡੀ ਆਦਿ ਦੀ ਵੈਰੀਫਿਕੇਸ਼ਨ ਲਈ ਪ੍ਰਾਪਤ ਹੁੰਦੇ ਦਸਤਾਵੇਜਾ ਤੇ ਮੰਜੂਰੀ ਦੇਣ ਤੋਂ ਪਹਿਲ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਇਹਨਾਂ ਤੱਥਾ ਤੇ ਵਿਚਾਰ ਕਰੇਗਾ ਕਿ ਉਨ੍ਹਾਂ ਵੱਲੋਂ ਸਰਕਾਰ ਦੇ ਹੁਕਮਾਂ ਨੂੰ ਕਿਓ ਨਹੀਂ ਮੰਨਿਆ ਗਿਆ।

ਦੱਸਣਯੋਗ ਹੈ ਕਿ ਵੀਰਵਾਰ ਨੂੰ ਹੀ ਜਿਲ੍ਹੇ ਅੰਦਰ ਕੁਲ 21 ਵਿਅਕਤੀਆਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਕੇਸ ਸਾਹਮਣੇ ਆਏ ਸਨ। ਜਿਸ ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੱਲੋਂ ਸਖਤ ਰੁੱਖ ਅਖ਼ਤਿਆਰ ਕੀਤੀ ਗਿਆ ਹੈ। ਇਸ ਬਾਬਤ ਐਸਐਸਪੀ ਗੁਰਦਾਸਪੁਰ / ਬਟਾਲਾ ਨੂੰ ਹਿਦਾਇਤ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਸਮੂਹ ਤਹਿਸੀਲਦਾਰ/ਨਾਇਬ ਤਹਿਸੀਲਦਾਰ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਕਿਸਾਨ ਵਲੋਂ ਝੋਨੇ ਦੀ ਪਰਾਲੀ/ਰਹਿੰਦ ਖੂੰਹਦ ਨੂੰ ਅੱਗ ਲਗਾਈ ਜਾਵੇਗੀ ਉਸਦੇ ਚਲਾਨ ਦੀ ਐਂਟਰੀ ਜਮੀਨ ਰਿਕਾਰਡ ਦੇ ਸਾਹਮਣੇ ਰਿਮਾਰਕਸ ਕਾਲਮ ਵਿੱਚ ਕੀਤੀ ਜਾਣੀ ਯਕੀਨੀ ਬਣਾਈ ਜਾਵੇ।

ਧਿਆਨ ਰਹੇ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ/ਰਹਿੰਦ ਖੂੰਦ ਨੂੰ ਅੱਗ ਨਾ ਲਗਾਉਣ ਸਬੰਧੀ ਵੱਖ ਵੱਖ ਉਪਰਾਲੇ ਕੀਤੇ ਜਾ ਰਹੋ ਹਨ। ਇਸ ਤੋਂ ਇਲਾਵਾ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਉਨਲ ਵਲੋਂ ਵੀ ਝਨੇ ਦੀ ਪਰਾਲੀ/ਰਹਿੰਦ ਹਦ ਨੂੰ ਅੱਗ ਨਾ ਲਗਾਉਣ ਸਬੰਧੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਪਰ ਕੁਝ ਵਿਅਕਤੀਆਂ ਵਲੋਂ ਝੋਨੇ ਦੀ ਪਰਾਲੀ ਨੂੰ ਲਗਾਤਾਰ ਅੱਗ ਲਗਾਈ ਜਾ ਰਹੀ ਹੈ ਅਤੇ ਮੌਕੇ ਤੈ ਤਾਇਨਾਤ ਨੌਡਲ ਅਫਸਰ/ਕਲਸਟਰ ਅਫਸਰ ਟੀਮ ਸਮੇਤ ਜਦੋਂ ਅੱਗ ਬੁਝਾਉਣ ਲਈ ਪਹੁੰਚਦੇ ਹਨ ਤਾਂ ਇਹਨਾਂ ਵਿਅਕਤੀਆਂ ਵਲੋਂ ਉਹਨਾਂ ਨਾਲ ਅੱਗੋਂ ਬਹਿਸ ਕੀਤੀ ਜਾਂਦੀ ਹੈ ਅਤੇ ਅੱਗ ਬੁਝਾਉਣ ਵਿੱਚ ਰੁਕਾਵਟ ਪੈਦਾ ਕੀਤੀ ਜਾਂਦੀ ਹੈ। ਜੋ ਹੁਣ ਉਨ੍ਹਾਂ ਨੂੰ ਮਹਿੰਗੀ ਪਵੇਗੀ।

ਡਿਪਟੀ ਕਮਿਸ਼ਨਰ ਅਗਰਵਾਲ ਵੱਲੋਂ ਆਰਡਰ ਜਾਰੀ ਕਰ ਕਿਹਾ ਗਿਆ ਹੈ ਕਿ ਜਿਸ ਜਗ੍ਹਾ ਤੇ ਝੋਨੇ ਦੀ ਪਰਾਲੀ (ਰਹਿੰਦ ਖੁੰਦ) ਨੰ ਅੱਗ ਲਗਈ ਜਾਦੀ ਹੈ, ਉਸ ਪਿੰਡ ਦੇ ਨੰਬਰਦਾਰ ਦੀ ਡਿਊਟੀ ਬਣਦੀ ਹੈ ਕਿ ਉਹ ਨੇ ਦੀ ਪਰਾਲੀ ਨੂੰ ਔਗ ਨਾ ਲਗਾਉਣ ਸਬੰਧੀ ਲੋਕਾਂ ਨੰ ਜਾਗਰੂਕ ਕਰਨ ਅਤੇ ਸਰਕਾਰੀ ਟੀਮ ਨੂੰ ਸਹਿਯੋਗ ਦਣ। ਜੇਕਰ ਵਿਰ ਵੀ ਕਿਸੇ ਵਲੋ ਝੋਨੇ ਦੀ ਪਰਾਲੀ/ਰਹਿੰਦ ਖੂੰਹਦ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਇਸ ਸਬੰਧੀ ਤੁੰਰਤ ਸਬੰਧਤ ਗਠਿਤ ਟੀਮ ਨੂੰ ਜਾਂ ਟੋਲ ਫਰੀ ਨੰਬਰ 18001801852 ਤੇ ਤੁਰੰਤ ਜਾਣਕਾਰੀ ਦਿੱਤੀ ਜਾਵੇ ਅਤੇ ਮੌਕੇ ਤੇ ਹਾਜ਼ਰ ਹੋ ਕੇ ਅੱਗ ਬੁਝਾਉਣ ਲਈ ਪਹੁੰਚੀ ਟੀਮ ਦਾ ਸਹਿਯੋਗ ਕਰਨਾ ਯਕੀਨੀ ਬਣਾਉਣ।

ਡੀਸੀ ਗੁਰਦਾਸਪੁਰ ਵੱਲੋਂ ਸਖ਼ਤ ਹਿਦਾਇਤ ਜਾਰੀ ਕਰ ਕਿਹਾ ਗਿਆ ਹੈ ਕਿ ਜਿਲ੍ਹਾ ਗੁਰਦਾਸਪੁਰ ਵਿੱਚ ਇਸ ਅਹਿਮ ਕੰਮ ਨੂੰ ਸੁਚਾਰੂ ਢੰਗ ਨਾਲ ਨੇਪੜੇ ਚਾੜਨ ਵਿੱਚ ਜੇਕਰ ਕਿਸੇ ਵੀ ਨੰਬਰਦਾਰ ਸਾਹਿਬਾਨ ਵਲੋਂ ਕੋਈ ਕੁਤਾਹੀ/ਲਾਪਰਵਾਹੀ ਵਰਤਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਸਬੰਧਤ ਦੇ ਖਿਲਾਫ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Exit mobile version