ਕੈਪਟਨ ਦੀ ਚਿੱਠੀ ਨੇ ਪੰਜਾਬ ਵਿਧਾਨ ਸਭਾ ਅੰਦਰ ਮਚਾਇਆ ਬਵਾਲ; ਸ਼ਬਦ ਦੀ ਹੱਦ ਹੋਈ ਪਾਰ

ਚੰਡੀਗੜ੍ਹ, 20 ਅਕਤੂਬਰ 2023 (ਦੀ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੋਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਪਹਿਲ੍ਹੇ ਦਿਨ ਹੀ ਖੜ੍ਹਕ ਗਈ ਅਤੇ ਇਸ ਦੌਰਾਨ ਬਾਜਵਾ ਵਲੋਂ ਸ਼ਬਦਾ ਦੀ ਮਰਿਆਦਾ ਦੀ ਵੀ ਪ੍ਰਵਾਹ ਨਹੀਂ ਕਿਤੀ ਗਈ। ਜਿਸ ਨੂੰ ਮੁੱਖ ਮੰਤਰੀ ਮਾਨ ਨੇ ਹੰਕਾਰ ਦੱਸਿਆ ਅਤੇ ਚੈਲੇਜ ਕੀਤਾ ਕਿ ਉਹ 1 ਨਵੰਬਰ ਨੂੰ ਓਪਨ ਡਿਬੇਟ ਚ ਆਉਣ। ਸਿਫ਼ਰ ਕਾਲ ਦੌਰਾਨ ਜਦੋਂ ਉਨ੍ਹਾਂ ਦੀ ਬਹਿਸ ਸ਼ੁਰੂ ਹੋਈ ਤਾਂ ਮੁੱਖ ਮੰਤਰੀ ਮਾਨ ਬਾਜਵਾ ਨੂੰ ਜਵਾਬ ਦੇ ਰਹੇ ਸਨ

ਪ੍ਰਤਾਪ ਬਾਜਵਾ ਨੇ ਜਲੰਧਰ ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ‘ਆਪ’ ਦੇ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ‘ਤੇ ਲਾਏ ਦੋਸ਼ਾਂ ਦਾ ਹਵਾਲਾ ਦਿੱਤਾ ਤਾਂ ਮਾਨ ਨੇ ਜਵਾਬ ਦਿੱਤਾ ਕਿ ਪਾਰਟੀ ਮੈਂਬਰਾਂ ਵਿਚਾਲੇ ਮਤਭੇਦ ਹੋ ਸਕਦੇ ਹਨ। ਉਸਨੇ ਅੱਗੇ ਕਿਹਾ: “ਇੱਥੋਂ ਤੱਕ ਕਿ (ਸਾਬਕਾ ਮੁੱਖ ਮੰਤਰੀ) ਕੈਪਟਨ ਅਮਰਿੰਦਰ ਸਿੰਘ ਨੇ ਵੀ ਤੁਹਾਡੇ (ਬਾਜਵਾ) ਵਿਰੁੱਧ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਮੂਲੀਅਤ ਬਾਰੇ ਲਿਖਿਆ ਸੀ। ਅਸੀਂ ਉਸ ਚਿੱਠੀ ਦਾ ਕੀ ਕਰੀਏ?” ਜਿਸ ਤੋਂ ਬਾਅਦ ਅਚਾਨਕ ਬਾਜਪਾ ਭੜਕ ਉੱਠੇ ਅਤੇ ਸ਼ਬਦਾ ਦੀ ਮਰਿਆਦਾ ਦਾ ਵਨਨ ਵੀ ਵੇਖਣ ਨੂੰ ਮਿਲਿਆ।

ਸਦਨ ਦੇ ਮੁੜ ਸ਼ੁਰੂ ਹੋਣ ਤੋਂ ਤੁਰੰਤ ਬਾਅਦ, ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 30 ਅਕਤੂਬਰ ਨੂੰ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਰੁੱਧ ਤਿੰਨ ਮਨੀ ਬਿੱਲਾਂ ਨੂੰ ਮਨਜ਼ੂਰੀ ਨਾ ਦੇਣ ਲਈ ਸੁਪਰੀਮ ਕੋਰਟ ਵਿੱਚ ਜਾਣ ਦੇ ਫੈਸਲੇ ਦਾ ਐਲਾਨ ਕਰਨ ਤੋਂ ਬਾਅਦ ਇਸ ਨੂੰ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤਾ ਗਿਆ ਸੀ।

FacebookTwitterEmailWhatsAppTelegramShare
Exit mobile version