ਸੂਚਨਾ- ਇੰਪਰੂਵਮੈਂਟ ਟ੍ਰਸਟ ਸਕੀਮ ਨੰਬਰ 7 ਸਮੇਤ ਸ਼ਨੀਵਾਰ 14 ਅਕਤੂਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਗੁਰਦਾਸਪੁਰ ਦੇ ਇਨ੍ਹਾਂ ਖੇਤਰਾਂ ਦੀ ਬਿਜਲੀ ਰਹੇਗੀ ਬੰਦ

ਗੁਰਦਾਸਪੁਰ, 13 ਅਕੂਤਬਰ 2023 (ਦੀ ਪੰਜਾਬ ਵਾਇਰ)। 14 ਅਕਤੂਬਰ 2023 ਦਿਨ ਸ਼ਨੀਵਾਰ ਨੂੰ ਗੁਰਦਾਸਪੁਰ ਦੇ ਕੁਝ ਖੇਤਰਾਂ ਦੀ ਬਿਜਲੀ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਅਫਸਰ ਇੰਜੀ ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ 11 ਕੇ.ਵੀ ਇਮਪਰੂਵਮੈਂਟ ਟ੍ਰਸਟ ਫੀਡਰ ਅਤੇ ਸਾਹੇਵਾਲ ਫੀਡਰ ਦੀ ਜਰੂਰੀ ਮੁਰੰਮਤ ਕਾਰਨ ਇੰਪਰੂਪਮੈਂਟ ਟ੍ਰਸਟ ਸਕੀਮ ਨੰਬਰ 7, ਸਾਹੇਵਾਲ, ਨਾਰਦਾਂ, ਘਰੋਟੀਆਂ, ਰਾਮ ਨਗਰ, ਭੂਨ, ਦਾਖਲਾ, ਨਾਨੋ ਨੰਗਲ, ਅਨੰਦਪੁਰ, ਕੋਟਾ ਮਚਲਾ, ਗਾਦੜੀਆਂ,ਭਾਵੜਾ, ਹਵੇਲੀਆਂ, ਛੋਟਾ ਸਾਹੋਵਾਲ ਆਦਿ ਦੀ ਬਿਜਲੀ ਬੰਦ ਰਹੇਗੀ।

FacebookTwitterEmailWhatsAppTelegramShare
Exit mobile version