ਭਾਜਪਾ ਦੇ ਸੀਨੀਅਰ ਨੇਤਾ ਸਵਰਨ ਸਲਾਰੀਆ ਨੂੰ ਅਨੁਸ਼ਾਸਨ ਦੀ ਉਲੰਘਣਾ ਕਰਨ ਦੇ ਦੋਸ਼ਾ ਤਹਿਤ ਪਾਰਟੀ ਵੱਲੋਂ ਨੋਟਿਸ ਜਾਰੀ

ਜਿਲ੍ਹਾ ਭਾਜਪਾ ਟੀਮ ਦੀ ਸ਼ਿਕਾਇਤ ਤੇ ਹੋ ਰਹੀ ਹੈ ਕਾਰਵਾਈ, ਸੁਨੀਲ ਜਾਖੜ ਦੇ ਖਿਲਾਫ਼ ਲੋਕਸਭਾ ਦੀਆਂ ਜਿਮਨੀ ਚੌਣਾ ਲੜ ਚੁੱਕੇ ਹਨ ਸਲਾਰੀਆ

ਚੰਡੀਗੜ੍ਹ, 9 ਅਕਤੂਬਰ 2023 (ਦੀ ਪੰਜਾਬ ਵਾਇਰ)। ਭਾਜਪਾ ਦੇ ਸੀਨੀਅਰ ਨੇਤਾ ਅਤੇ ਗੁਰਦਾਸਪੁਰ ਤੋਂ ਭਾਜਪਾ ਵੱਲੋਂ ਸਾਂਸਦ ਦੀ ਚੌਣ ਲੜ੍ਹ ਚੁੱਕੇ ਉੱਘੇ ਸਮਾਜ ਸੇਵਕ ਅਤੇ ਉਦੋਗਪਤੀ ਸਵਰਨ ਸਲਾਰੀਆ ਨੂੰ ਪੰਜਾਬ ਪ੍ਰਦੇਸ਼ ਦੇ ਜਨਰਲ ਸਕੱਤਰ ਰਾਕੇਸ਼ ਰਾਠੋਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ।

ਇਹ ਨੋਟਿਸ ਜਿਲ੍ਹਾ ਭਾਜਪਾ ਟੀਮ ਵੱਲੋਂ ਸ਼ਿਕਾਇਤ ਦੇ ਆਧਾਰ ਤੇ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਕਿਸੇ ਚੈਨਲ ਨੂੰ ਇੰਟਰਵਿਊ ਦਿੱਤਾ ਗਿਆ ਸੀ ਜੋ ਅਨੁਸਾਸ਼ਨ ਦੀ ਉਲੰਘਣਾ ਹੈ। ਇਸ ਸਬੰਧੀ ਨੋਟਿਸ ਜਾਰੀ ਹੋਣ ਤੋ 7 ਦਿੰਨ ਦੇ ਅੰਦਰ ਸਲਾਰੀਆ ਨੂੰ ਜਵਾਬ ਦੇਣ ਲਿਆ ਕਿਹਾ ਗਿਆ ਹੈ ਕਿ ਉਨ੍ਹਾਂ ਖਿਲਾਫ਼ ਕਿਓ ਕਾਰਵਾਈ ਨਾ ਕੀਤੀ ਜਾਵੇ।

ਦੱਸਣਯੋਗ ਹੈ ਕਿ ਸਵਰਨ ਸਲਾਰੀਆ ਵੱਲੋਂ ਮੌਜੂਦਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਜੋ ਉਸ ਵਕਤ ਕਾਂਗਰਸ ਦੇ ਪ੍ਰਧਾਨ ਸਨ ਦੇ ਖਿਲਾਫ਼ ਜਿਮਨੀ ਚੌਣਾ ਲੜੀਆਂ ਗਈਆਂ ਸਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਵਰਨ ਸਲਾਰੀਆ ਦੀ ਜਿਲ੍ਹਾ ਗੁਰਦਾਸਪੁਰ ਅੰਦਰ ਮਜਬੂਤ ਪਕੜ ਹੈ ਅਤੇ ਪੂਰੇ ਲੋਕਸਭਾ ਹਲਕੇ ਅੰਦਰ ਆਪਣਾ ਮਜਬੂਤ ਆਧਾਰ ਹੈ ।

FacebookTwitterEmailWhatsAppTelegramShare
Exit mobile version