ਸੂਚਨਾ- ਗੁਰਦਾਸਪੁਰ ਸ਼ਹਿਰੀ ਅਤੇ ਦਿਹਾਤੀ ਦੇ ਇਹਨ੍ਹਾਂ ਖੇਤਰਾਂ ਅੰਦਰ ਕੱਲ ਬਿਜਲੀ ਰਹੇਗੀ ਬੰਦ

ਗੁਰਦਾਸਪੁਰ, 9 ਅਕਤੂਬਰ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਅੰਦਰ ਕੱਲ 10 ਅਕਤੂਬਰ ਜਰੂਰੀ ਮੁਰੰਮਤ ਦੇ ਚਲਦੇ ਬਿਜਲੀ ਬੰਦ ਰਹੇਗੀ। ਇਸ ਸਬੰਧੀ ਉਪ ਮੰਡਲ ਦਿਹਾਤੀ ਇੰਜੀ ਹਿਰਦੇਪਾਲ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਕੇ.ਵੀ.ਜੀ.ਐਸ ਨਗਰ ਫੀਡਰ ਦੀ ਜਰੂਰੀ ਮੁਰੰਮਤ ਲਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਕਾਰਨ ਜੀ.ਐਸ. ਨਗਰ, ਬਰਿਆਰ ਅੱਡਾ, ਮਾਨ ਕੌਰ ਸਿੰਘ, ਪੰਡੌਰੀ ਰੋਡ, ਮਦੌਵਾਲ ਜੀ.ਟੀ.ਰੋਡ, ਗੱਤਾ ਫੈਕਟਰੀ ਆਦਿ ਦੀ ਬਿਜਲੀ ਬੰਦ ਰਹੇਗੀ।

ਇਸੇ ਤਰ੍ਹਾਂ ਉਪ ਮੰਡਰਲ ਅਫ਼ਸਰ (ਸ਼ਹਿਰੀ) ਇੰਜੀ ਭੁੁੁਪਿੰਦਰ ਸਿੰਘ ਕਲੇਰ ਵੱਲੋਂ ਦੱਸਿਆ ਗਿਆ ਕਿ ਸ਼ਹਿਰੀ ਉਪ ਮੰਡਲ ਅਧੀਨ 11 ਕੇ.ਵੀ. ਸਾਧੂ ਚੱਕ, 11 ਕੇ.ਵੀ ਮੀਰਪੁਰ ਫੀਡਰ, ਏ.ਪੀ ਬਰਨਾਲਾ ਫੀਡਰ ਦੀ ਅਤਿ ਜਰੂਰੀ ਮੁਰਮੰਤ ਕਾਰਨ ਕੱਲ ਮੰਗਲਵਾਰ ਸਵੇਰੇ 11.30 ਤੋਂ 5.30 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਕਾਰਨ ਨਬੀਪੁਰ ਕਲੋਨੀ, ਮਰਵਾਹਾ ਕਲੋਨੀ, ਆਰੀਆਂ ਕਲੋਨੀ, ਪਿੰਡ ਕਾਲਾ ਨੰਗਲ, ਸਾਰੇ ਬਥਵਾਲੇ, ਹਯਾਤਨਗਰ, ਪੀਰਾਂ ਬਾਗ, ਕੋਟਲੀ, ਕੋਟਲੀ ਸ਼ਾਹਪੁਰ, ਸਲੀਮਪੁਰ ਅਤੇ ਸੁਖਜਿੰਦਰਾ ਕਾਲੇਜ ਦੇ ਆਸ ਪਾਸ, ਮੀਰਪੁਰ ਅਤੇ ਬਰਨਾਲਾ ਏਰੀਆ ਦੇ ਟਿਊਬਵੈਲ ਆਦਿ ਖੇਤਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

FacebookTwitterEmailWhatsAppTelegramShare
Exit mobile version