ਦੁੱਖਦ ਖ਼ਬਰ- ਵਿਜੇ ਵਰਮਾ ਦੀ ਦਿਲ ਦਾ ਦੋਰਾ ਪੈਣ ਕਾਰਣ ਹੋਈ ਮੌਤ

ਗੁਰਦਾਸਪੁਰ, 6 ਅਕਤੂਬਰ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਤੋਂ ਇਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉਘੇ ਸਾਮਾਜਿਕ ਆਗੂ ਅਤੇ ਭਾਜਪਾ ਦੇ ਸਾਬਕਾ ਸੀਨੀਅਰ ਆਗੂ ਵਿਜੇ ਵਰਮਾ ਦੀ ਦਿੱਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਸ ਸਬੰਧੀ ਪਰਿਵਾਰ ਅਤੇ ਸ਼ਹਿਰ ਦੇ ਲੋਕਾਂ ਅੰਦਰ ਸ਼ੋਕ ਦੀ ਲਹਿਰ ਹੈ। ਦੱਸਣਯੋਗ ਹੈ ਕਿ ਵਿਜੇ ਵਰਮਾ ਭਾਜਪਾ ਦੇ ਸੀਨੀਅਰ ਨੇਤਾਵਾਂ ਵਿੱਚ ਸ਼ੁਮਾਰ ਸਨ ਅਤੇ ਪੰਜਾਬ ਦੀ ਕਾਰਜਕਾਰਨੀ ਦੇ ਵੀ ਮੈਬਰ ਰਹੀ ਚੁੱਕੇ ਸਨ।

Exit mobile version