ਸੰਗਲਪੁਰਾ ਰੋੋੋਡ ਸਹਿਤ ਬੁੱਧਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ, ਪੜ੍ਹੋ ਕਿਹੜ੍ਹੇ ਇਲਾਕੇ ਹੋਣਗੇ ਪ੍ਰਭਾਵਿਤ

ਗੁਰਦਾਸਪੁਰ, 4 ਅਕਤੂਬਰ 2023 (ਦੀ ਪੰਜਾਬ ਵਾਇਰ)। 11 ਕੇ ਵੀ ਗੋਲ ਮੰਦਰ ਦੀ ਜਰੂਰੀ ਮੁਰੰਮਤ ਕਾਰਨ 5 ਅਕਤੂਬਰ 2023 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵੱਜੇ ਤੱਕ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਉਪ ਮੰਡਲ ਅਫਸਰ ਦਿਹਾਤੀ ਇੰਜੀ ਹਿਰਦੇਪਾਲ ਸਿੰਘ ਬਾਜਵਾ ਵੱਲੋਂ ਦਿੱਤੀ ਗਈ।

ਇੰਜੀ ਬਾਜਵਾ ਨੇ ਦੱਸਿਆ ਕਿ ਇਸ ਬੰਦ ਦੇ ਚਲਦੀਆਂ ਮੋਹਲਾਂ ਨੰਗਲ ਕੋਟਲੀ, ਸੰਗਲਪੁਰਾ ਰੋਡ, ਆਦਰਸ਼ ਨਗਰ, ਸ਼੍ਰੀ ਰਾਮ ਕਲੋਨੀ, ਉਂਕਾਰ ਨਗਰ, ਗੋਬਿਆਂ ਮੁਹੱਲਾ, ਹਰਿ ਦਰਬਾਰ ਕਲੋਨੀ ਆਦਿ ਦੀ ਬਿਜਲੀ ਬੰਦ ਰਹੇਗੀ।

FacebookTwitterEmailWhatsAppTelegramShare
Exit mobile version