ਸਕੂਲ ਦੇ ਸੁਰੱਖਿਆ ਗਾਰਡ ਤੋਂ ਬੰਦੂਕ ਖੋਹ ਕੇ ਫਰਾਰ, ਮਾਮਲਾ ਦਰਜ

ਗੁਰਦਾਸਪੁਰ, 1 ਅਕਤੂਬਰ 2023 (ਦੀ ਪੰਜਾਬ ਵਾਇਰ)। ਸਕੂਲ ਦੇ ਸੁਰੱਖਿਆ ਗਾਰਡ ਤੋਂ ਉਸ ਦੀ ਲਾਇਸੈਂਸੀ ਬੰਦੂਕ ਲੁੱਟ ਕੇ ਫਰਾਰ ਹੋਣ ਦੇ ਮਾਮਲੇ ਵਿੱਚ ਥਾਣਾ ਘੁੰਮਣ ਕਲਾਂ ਪੁਲੀਸ ਨੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸਰੂਪ ਸਿੰਘ ਵਾਸੀ ਗੱਗੋਵਾਲੀ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਅੱਡਾ ਮੂਲਿਆਂਵਾਲ ਵਿਖੇ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ। ਉਸ ਕੋਲ ਲਾਇਸੈਂਸੀ ਡਬਲ ਬੈਰਲ 12 ਬੋਰ ਦੀ ਬੰਦੂਕ ਹੈ। ਸਕੂਲ ਤੋਂ ਬਾਅਦ ਉਹ ਸਫ਼ਾਈ ਸੇਵਕ ਬਲਵਿੰਦਰ ਕੌਰ ਵਾਸੀ ਭੀਖੋਵਾਲ ਨਾਲ ਆਪਣੇ ਸਪਲੈਂਡਰ ਮੋਟਰਸਾਈਕਲ ’ਤੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਪਿੰਡ ਖਾਨੋਵਾਲ ਦੇ ਖੇਤਾਂ ਨੇੜੇ ਪਹੁੰਚਿਆ ਤਾਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਆ ਕੇ ਉਸ ਦੇ ਮੋਢੇ ’ਤੇ ਰੱਖੀ ਬੰਦੂਕ ਲੁੱਟ ਲਈ ਅਤੇ ਫ਼ਰਾਰ ਹੋ ਗਏ। ਇਸ ਦੌਰਾਨ ਉਹ ਜ਼ਮੀਨ ‘ਤੇ ਡਿੱਗ ਗਿਆ। ਪੁਲੀਸ ਨੇ ਸੰਦੀਪ ਸਿੰਘ ਉਰਫ਼ ਚੱਘਾ ਵਾਸੀ ਖਾਨੋਵਾਲ, ਛਿੰਦਾ ਵਾਸੀ ਉਗਰੇਵਾਲ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

FacebookTwitterEmailWhatsAppTelegramShare
Exit mobile version