ਗੁਰਦਾਸਪੁਰ ਦੇ ਅਰਮਾਨਪ੍ਰੀਤ ਸਿੰਘ ਨੇ ਵਧਾਇਆ ਜ਼ਿਲ੍ਹੇ ਦਾ ਮਾਨ, ਹੋਇਆ ਅਮਰੀਕੀ ਸੈਨਾ ਵਿੱਚ ਸਾਮਿਲ

ਗੁਰਦਾਸਪੁਰ, 22 ਸਤੰਬਰ 2023 (ਦੀ ਪੰਜਾਬ ਵਾਇਰ)। ਜਿਲ੍ਹਾ ਗੁਰਦਾਸਪੁਰ ਜਿਸ ਨੂੰ ਅਨੇਕਾਂ ਯੋਧਿਆਂ ਤੇ ਸੂਰਬੀਰਾਂ ਦੀ ਜਨਮ ਭੂਮੀ ਹੋਣ ਦਾ ਮਾਣ ਹਾਸਿਲ ਹੈ, ਇਸ ਲੜੀ ਵਿੱਚ ਇੱਕ ਹੋਰ ਮਾਣ ਵਾਲੀ ਖਬਰ ਆਈ ਹੈ ਜਦ ਗੁਰਦਾਸਪੁਰ ਸਹਿਰ ਦਾ ਨੌਜਵਾਨ ਅਰਮਾਨਪ੍ਰੀਤ ਸਿੰਘ ਅਮਰੀਕੀ ਫੌਜ ਵਿੱਚ ਸਾਮਿਲ ਹੋਇਆ ਹੈ।

ਗੋਰਤਲਬ ਹੈ ਕਿ ਅਰਮਾਨਪ੍ਰੀਤ ਸਿੰਘ ਆਪਣੇ ਮਾਤਾ ਪਿਤਾ ਸਮੇਤ ਪਿਛਲੇ ਸਾਲ ਹੀ ਪਰਿਵਾਰਕ ਵਿਜੇ ਤੇ ਅਮਰੀਕਾ ਆਇਆ ਸੀ। ਪਿਤਾ ਰੁਪਿਦਰ ਜੀਤ ਸਿੰਘ ਸਿਵਲ ਲਾਇਨ ਦੇ ਮਸਹੂਰ ‘ਸਪੈਨ ਟਾਲੀਕਾਮ’ ਦੇ ਮਾਲਕ ਹਨ ।ਮਾਤਾ ਸੁਖਵਿੰਦਰ ਕੌਰ ਜੋ ਕਿ ਪੀ.ਟੀ.ਯੂ ਅਧੀਨ ਪ੍ਰੌਫੈਸਰ ਦੀ ਸੇਵਾ ਨਿਭਾ ਰਹੇ ਸਨ। ਉਹਨਾਂ ਦੱਸਿਆ ਕਿ ਸਖਤ ਮੇਹਨਤ ਅਤੇ ਲਗਨ ਸਦਕਾ ਉਨ੍ਹਾਂ ਦੇ ਪੁੱਤਰ ਨੇ ਇਹ ਸਫਲਤਾ ਹਾਸਲ ਕੀਤੀ ਹੈ।

ਅਰਮਾਨਪ੍ਰੀਤ ਸਿੰਘ ਲਿਟਲ ਫਲਾਵਰ ਅਤੇ ਐਚ ਆਰ ਏ ਸਕੂਲ ਦਾ ਪੜ੍ਹਿਆ ਹੈ ਜੋ ਇਸ ਸਮੇ ਫੋਰਟ ਲਿਉਨਾਰਡ ਵੂਡ ਮਿਲਟਰੀ ਬੇਸ ਵਿੱਚ ਸਿਖਲਾਈ ਪ੍ਰਾਪਤ ਕਰ ਰਿਹਾ ਹੈ।

FacebookTwitterEmailWhatsAppTelegramShare
Exit mobile version