ਬੇਅੰਤ ਕਾਲੇਜ ਸਮੇਤ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇਹਨ੍ਹਾਂ ਖੇਤਰਾਂ ਦੀ ਬਿਜਲੀ ਰਹੇਗੀ ਬੰਦ

ਗੁਰਦਾਸਪੁਰ, 18 ਸਤੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸਬ ਅਰਬਨ ਗੁਰਦਾਸਪੁਰ ਦੇ ਉਪ ਮੰਡਲ ਅਫਸਰ ਇੰਜ ਹਿਰਦੇਪਾਲ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 19 ਸਤਬੰਰ ਦਿਨ ਮੰਗਲਵਾਰ ਨੂੰ 11 ਕੇਵੀ ਜੀ ਐਸ ਨਗਰ ਫੀਡਰ ਅਤੇ 11 ਕੇਵੀ ਬੇਅੰਤ ਕਾਲੇਜ ਫੀਡਰ ਦੀ ਜਰੂਰੀ ਮੁਰੰਮਤ ਕਰਨ ਲਈ ਅਤੇ ਲਾਈਨਾਂ ਥਲੋਂ ਤੋਂ ਦਰਖਤਾਂ ਦੀ ਕਟਾਈ ਕਰਨ ਵਾਸਤੇ ਦੋਵਾਂ 11 ਕੇਵੀ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਸਪਲਾਈ ਬੰਦ ਹੋਣ ਕਾਰਨ ਪਿੰਡ ਮਾਨ ਕੌਰ ਸਿੰਘ, ਪੰਡੋਰੀ ਰੋਡ, ਬਰਫ਼ ਦੇ ਕਾਰਖਾਣੇ ਜਾਂਦੀ ਰੋਡ, ਮੱਦੋਵਾਲ ਗੱਤਾ ਫੈਕਟਰੀ ਅਤੇ ਬੇਅੰਤ ਕਾਲੇਜ ਦੀ ਸਪਲਾਈ ਬੰਦ ਰਹੇਗੀ।

FacebookTwitterEmailWhatsAppTelegramShare
Exit mobile version