ਗੁਰਦਾਸਪੁਰ ਅੰਦਰ ਤੇਜ ਰਫ਼ਤਾਰ ਐਂਬੂਲੈਂਸ ਨੇ ਸਬਜ਼ੀ ਵੇਚਣ ਵਾਲੇ ਨੂੰ ਦਿੱਤਾ ਥੱਲੇ, ਮੌਤ

ਗੁਰਦਾਸਪੁਰ, 5 ਸਤੰਬਰ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਦੇ ਜੀਵਨਵਾਲ ਬੱਬਰੀ ਬਾਈਪਾਸ ‘ਤੇ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਤੇਜ਼ ਰਫਤਾਰ ਐਂਬੂਲੈਂਸ ਦੀ ਲਪੇਟ ‘ਚ ਆਉਣ ਨਾਲ ਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਵੀ ਦਾਸ ਪੁੱਤਰ ਚੰਦ ਦਾਸ ਵਾਸੀ ਪਿੰਡ ਗੁਰਦਾਸ ਨੰਗਲ ਵਜੋਂ ਹੋਈ ਹੈ। ਤੇਜ਼ ਰਫਤਾਰ ਐਂਬੂਲੈਂਸ ਨੇ ਟੱਕਰ ਮਾਰਨ ਤੋਂ ਬਾਅਦ ਉਸ ਨੂੰ 50 ਫੁੱਟ ਤੱਕ ਧੁੰਦੀ ਰਹੀ। ਪੁਲਸ ਨੇ ਐਂਬੂਲੈਂਸ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ

ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਬੂਆ ਦੱਤਾ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਰਵੀ ਦਾਸ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਉਹ ਘਰੋਂ ਸਬਜ਼ੀ ਖਰੀਦਣ ਗਿਆ ਸੀ, ਜਦੋਂ ਇਹ ਘਟਨਾ ਬੱਬਰੀ ਬਾਈਪਾਸ ਨੇੜੇ ਵਾਪਰੀ। ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਨੇ ਦੱਸਿਆ- ਐਂਬੂਲੈਂਸ ਚਾਲਕ ਪਠਾਨਕੋਟ ਜਾ ਰਿਹਾ ਸੀ ਮੌਕੇ ’ਤੇ ਪੁੱਜੇ ਏਐਸਆਈ ਸਤਵਿੰਦਰ ਮਸੀਹ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੱਬਰੀ ਬਾਈਪਾਸ ’ਤੇ ਸੜਕ ਹਾਦਸਾ ਵਾਪਰ ਗਿਆ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਐਂਬੂਲੈਂਸ ਚਾਲਕ ਸੰਤੋਸ਼ ਕੁਮਾਰ ਪੁੱਤਰ ਦੇਸ਼ ਰਾਜ ਵਾਸੀ ਸੁਲਤਾਨਪੁਰ ਕੋਟਲੀ ਅੰਮ੍ਰਿਤਸਰ ਨੂੰ ਕਾਬੂ ਕਰ ਲਿਆ। ਉਹ ਇੱਕ ਮਰੀਜ਼ ਨੂੰ ਛੱਡ ਕੇ ਪਠਾਨਕੋਟ ਜਾ ਰਿਹਾ ਸੀ।

FacebookTwitterEmailWhatsAppTelegramShare
Exit mobile version