ਤਲਵੰਡੀ ਅਤੇ ਲਹਿਰਾ ਮੁਹੱਬਤ ਥਰਮਲ ਦੀਆਂ 2 ਯੂਨਿਟਾਂ ਵਿੱਚ ਖਰਾਬੀ ਕਾਰਨ ਬਿਜਲੀ ਦੀ ਆਈ ਕਮੀ

ਖਰਾਬੀ ਨੂੰ ਜਲਦੀ ਦੂਰ ਕਰ ਰਿਹਾ ਵਿਭਾਗ, ਖੇਤਾਂ ਵਾਲੀਆਂ ਮੋਟਰਾਂ ਲੋੜ ਪੈਂਣ ਤੇ ਹੀ ਚਲਾਉਣ ਦੀ ਅਪੀਲ

ਗੁਰਦਾਸਪੁਰ, 2 ਸਤੰਬਰ 2023 (ਦੀ ਪੰਜਾਬ ਵਾਇਰ)। ਬੀਤੇ ਦਿਨ੍ਹੀਂ ਤਲਵੰਡੀ ਅਤੇ ਲਹਿਰਾ ਮੁਹੱਬਤ ਥਰਮਲ ਦੀਆਂ 2 ਯੂਨਿਟਾਂ ਵਿੱਚ ਖਰਾਬੀ ਕਾਰਨ ਬਿਜਲੀ ਦੀ ਕਮੀ ਆ ਗਈ ਹੈ। ਜਿਸ ਕਾਰਣ ਖੇਤੀਬਾੜੀ ਮੋਟਰਾਂ ਲਈ ਬਿਜਲੀ ਥੋੜੀ ਘੱਟ ਮਿਲ ਰਹੀ ਹੈ। ਇਸ ਸਬੰਧੀ ਵਿਭਾਗ ਵੱਲੋਂ ਦੱਸਿਆ ਗਿਆ ਕਿ ਬਿਜਲੀ ਦੇ ਬਦਲਵੇਂ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਖਰਾਬ ਯੂਨਿਟਾਂ ਵਿੱਚੋਂ ਇਕ ਕੱਲ ਰਾਤ ਅਤੇ ਦੂਸਰੀ ਪਰਸੋਂ ਸਵੇਰ ਤੱਕ ਚਾਲੂ ਹੋ ਜਾਵੇਗੀ ਅਤੇ ਬਿਜਲੀ ਸਪਲਾਈ ਠੀਕ ਹੋ ਜਾਵੇਗੀ। ਇਸ ਸਬੰਧੀ ਐਕਸੀਅਨ ਕੁਲਦੀਪ ਸਿੰਘ ਵੱਲੋਂ ਖੇਤਾ ਵਾਲੀਆਂ ਮੋਟਰਾਂ ਚਲਾਉਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਖੇਤਾ ਵਾਲੀਆਂ ਮੋਟਰਾਂ ਉਦੋਂ ਹੀ ਚਲਾਉਣ ਜਦੋਂ ਉਸ ਦੀ ਲੋੜ ਹੋਵੇ।

FacebookTwitterEmailWhatsAppTelegramShare
Exit mobile version