ਚੰਡੀਗੜ੍ਹ, 30 ਅਗਸਤ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਫ਼ ਸਬਦਾਂ ਅੰਦਰ ਪਟਵਾਰੀ, ਕਾਨੂੰਨਗੋਂ ਜੋ ਕਿਸੇ ਰਿਸ਼ਵਤ ਮਾਮਲੇ ਚ ਫਸੇ ਆਪਣੇ ਇੱਕ ਸਾਥੀ ਦੇ ਹੱਕ ਚ ਅਤੇ ਡੀਸੀ ਦਫ਼ਤਰ ਕਰਮਾਚਾਰੀ ਆਪਣੀ ਨਿੱਜੀ ਮੰਗਾ ਨੂੰ ਕੇ ਆਉਣ ਵਾਲੇ ਦਿਨ੍ਹਾਂ ਚ ਕਲਮ ਛੋੜ੍ਹ ਹੜਤਾਲ ਕਰਨ ਜਾ ਰਹੇ ਮੁਲਾਜਿਮਾਂ ਨੂੰ ਦੋ ਟੁੱਕ ਚ ਚੇਤਾਵਨੀ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਦੱਸਣਾ ਚਾਹੁੰਦੇ ਹਨ ਕਿ ਕਲਮ ਛੋੜ੍ਹ ਹੜਤਾਲ ਕਰਨੀ ਹਾਂ ਤਾ ਕਰੋਂ ਪਰ ਬਾਅਦ ਵਿੱਚ ਕਲਮ ਥੋਡੇ ਹੱਥਾਂ ਚ ਦੇਣੀ ਹੈ ਜਾਂ ਨਹੀਂ ਇਹ ਫੈਸਲਾ ਸਰਕਾਰ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਬਹੁਤ ਪੜ੍ਹੇ ਲਿਖੇ ਬੇਰੁਜ਼ਗਾਰ ਮੌਜੂਦ ਨੇ ਜੋ ਤੁਹਾਡੇ ਵਾਲੀਆਂ ਕਲਮਾਂ ਫੜ੍ਹਣ ਨੂੰ ਤਿਆਰ ਬੈਠੇ ਨੇ..ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਨਹੀ ਹੋਣ ਦਿੱਤੀ ਜਾਵੇਗੀ
ਮੁੱਖ ਮੰਤਰੀ ਦੀ ਕਲਮ ਛੋੜ੍ਹ ਹੜਤਾਲ ਕਰਨ ਵਾਲੇਆਂ ਨੂੰ ਦੋ ਟੁੱਕ- ਕਲਮ ਛੋੜ੍ਹ ਹੜਤਾਲ ਕਰੋ ਪਰ ਬਾਅਦ ਵਿੱਚ ਕਲਮ ਥੋੜੇ ਹੱਥਾਂ ਚ ਦੇਣੀ ਹੈ ਜਾ ਨਹੀਂ ਫੈਸਲਾ ਸਰਕਾਰ ਕਰੇਗੀ
