ਬੀਐਸਐਫ ਨੂੰ ਮਿਲੀ ਸਫ਼ਲਤਾ- ਗੁਰਦਾਸਪੁਰ ਵਿੱਚ 6 ਪੈਕਟ ਹੈਰੋਇਨ ਕੀਤੀ ਬਰਾਮਦ

ਗੁਰਦਾਸਪੁਰ, 30 ਅਗਸਤ, 2023 (ਦੀ ਪੰਜਾਬ ਵਾਇਰ)। ਬੀਐਸਐਫ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਦੋਸਤਪੁਰ ਤੋਂ ਲਗਭਗ 6.3 ਕਿਲੋਗ੍ਰਾਮ ਹੈਰੋਇਨ ਦੇ 6 ਪੈਕਟ ਬਰਾਮਦ ਕੀਤੇ ਹਨ। ਬੀਐਸਐਫ ਨੇ ਖੁਲਾਸਾ ਕੀਤਾ ਕਿ 29 ਅਗਸਤ ਨੂੰ ਸਰਹੱਦੀ ਵਾੜ ਦੇ ਅੱਗੇ ਨਸ਼ੀਲੇ ਪਦਾਰਥਾਂ ਦੀ ਇੱਕ ਛੁਪੀ ਹੋਈ ਖੇਪ ਦੀ ਮੌਜੂਦਗੀ ਦੀ ਵਿਸ਼ੇਸ਼ ਸੂਚਨਾ ‘ਤੇ ਬੀਐਸਐਫ ਦੇ ਜਵਾਨਾਂ ਵੱਲੋਂ ਪਿੰਡ-ਦੋਸਤਪੁਰ, ਜ਼ਿਲ੍ਹਾ-ਗੁਰਦਾਸਪੁਰ ਨੇੜੇ ਸਰਹੱਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਤਲਾਸ਼ੀ ਦੌਰਾਨ ਬੀਐਸਐਫ ਦੇ ਜਵਾਨਾਂ ਅੰਤਰਾਸ਼ਟਰੀ ਸਰਹਦ ਦੇ ਕੋਲ ਕੰਡੀਆਲੀ ਤਾਰ ਤੋਂ ਅੱਗੇ 12-ਵੋਲਟ ਦੀ ਬੈਟਰੀ ਦੇ ਅੰਦਰ ਲੁਕਾ ਕੇ ਰੱਖੀ ਨਸ਼ੀਲੇ ਪਦਾਰਥਾਂ ਦੇ 6 ਪੈਕੇਟ ਹੈਰੋਇਨ (ਕੁੱਲ ਵਜ਼ਨ – ਲਗਭਗ 6.3 ਕਿਲੋਗ੍ਰਾਮ) ਅਤੇ ਅਫੀਮ (ਲਗਭਗ 70 ਗ੍ਰਾਮ) ਦਾ ਇੱਕ ਪੈਕੇਟ ਬਰਾਮਦ ਕੀਤਾ।

FacebookTwitterEmailWhatsAppTelegramShare
Exit mobile version