ਚੰਡੀਗੜ੍ਹ, 29 ਅਗਸਤ, 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ ਇੱਕ ਪੀ ਸੀ ਐਸ ਅਫਸਰ ਉਦੇਦੀਪ ਸਿੰਘ ਸਿੱਧੂ ਨੂੰ ਸਸਪੈਂਡ ਕੀਤਾ ਹੈ । ਉਨ੍ਹਾਂ ਤੇ ਹੜ੍ਹਾਂ ਦੌਰਾਨ ਦੂਤੀ ਤੋਂ ਕੁਤਾਹੀ ਕਰਨ ਦਾ ਦੋਸ਼ ਹੈ ਜਦੋਂ ਓਹ ਨੰਗਲ ਵਿਖੇ SDM ਵਜੋਂ ਤਾਇਨਾਤ ਸਨ । ਮੁੱਖ ਸਕੱਤਰ ਵੱਲੋਂ ਜਾਰੀ ਹੁਕਮ ਅਨੁਸਾਰ ਇਹ ਕਾਰਵਾਈ DC ਰੋਪੜ ਦੀ ਰੀਪੋਰਟ ਦੇ ਆਧਾਰ ਤੇ ਕੀਤੀ ਗਈ ਹੈ ।
