ਗੁਰਦਾਸਪੁਰ ਦੇ ਪੇਂਡੂ ਖੇਤਰਾਂ ਵਿੱਚ ਕੱਲ ਬਿਜਲੀ ਹੋਵੇਗੀ ਬੰਦ

ਸੰਕੇਤਿਕ ਤਸਵੀਰ

ਗੁਰਦਾਸਪੁਰ, 21 ਅਗਸਤ 2023 (ਦੀ ਪੰਜਾਬ ਵਾਇਰ)। ਸਬ ਅਰਬਨ ਸਬ ਡਵੀਜ਼ਨ ਗੁਰਦਾਸਪੁਰ ਅਧੀਨ ਪੈਂਦੇ 11 ਕੇ.ਵੀ ਆਈ.ਟੀ.ਆਈ., 11 ਕੇ.ਵੀ ਖਰਾਲ ਅਤੇ 11 ਕੇ.ਵੀ ਮੋਖਾ ਫੀਡਰ ਜ਼ਰੂਰੀ ਮੁਰੰਮਤ ਲਈ 22 ਅਗਸਤ ਸਵੇਰੇ 10 ਵਜੇ ਤੋਂ ਦੁਪਹਿਰ 5 ਵਜੇ ਤੱਕ ਬੰਦ ਰਹਿਣਗੇ। ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜੀ. ਸਬ-ਡਵੀਜ਼ਨ ਸਬ ਅਰਬਨ ਗੁਰਦਾਸਪੁਰ ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਮੀਰਪੁਰ ਯੂਪੀਐਸ ਫੀਡਰ ਅਧੀਨ ਆਉਂਦੇ ਪਿੰਡ ਮੀਰਪੁਰ, ਸ਼ੇਰਪੁਰ, ਅੱਬਲਖੈਰ, ਸਾਨਪੁਰ, ਧਾਰੋਚੱਕ, ਘੁੱਲਾ ਆਦਿ ਪਿੰਡਾਂ ਵਿੱਚ ਬਿਜਲੀ ਬੰਦ ਰਹੇਗੀ।

FacebookTwitterEmailWhatsAppTelegramShare
Exit mobile version