ਗੁਰਦਾਸਪੁਰ- ਰਾਵੀ ਦਰਿਆ ਦੇ ਪਾਰ ਬਲਜ ਏਰਿਆ ਅਤੇ ਮਕੌੜਾ ਪਤਨ ਤੋਂ ਪਾਰ ਸਕੂਲਾਂ ਵਿਚ ਛੁੱਟੀਆਂ ਦਾ ਹੋਇਆ ਐਲਾਨ, ਪੂਰੇ ਆਰਡਰ ਪੜੋਂ

ਗੁਰਦਾਸਪੁਰ, 19 ਜੁਲਾਈ 2023 (ਦੀ ਪੰਜਾਬ ਵਾਇਰ)। ਜ਼ਿਲ੍ਹਾ ਗੁਰਦਾਸਪੁਰ ਅੰਦਰ ਰਾਵੀ ਦਰਿਆ ਦੇ ਪਾਰ ਬਲਜ ਏਰਿਆ (ਡੇਰਾ ਬਾਬਾ ਨਾਨਕ ਸਬ ਡਵੀਜਨ ਧਰਮਕੋਟ ਪੱਤਨ, ਡਾਲਾ, ਗੁਰਚੱਕ, ਤਲਵੰਡੀ ਹਿੰਦੂਆ ਅਤੇ ਮਕੌੜਾ ਪਤਨ ਦੇ ਪਾਰ ਪੈਂਦੇ ਸਕੂਲਾ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਰਾਵੀ ਉਜ ਦਰਿਆਵਾਂ ਤੋਂ ਜਿਆਦਾ ਪਾਣੀ ਆਉਣ ਕਾਰਨ ਸਕੂਲਾਂ ਦੀ ਸਥਿਤੀ ਠੀਕ ਹੋਣ ਤੱਕ ਕੀਤਾ ਗਿਆ ਹੈ।

FacebookTwitterEmailWhatsAppTelegramShare
Exit mobile version