ਕਾਂਗਰਸ ਨੂੰ ਲੱਗਣ ਜਾ ਰਿਹਾ ਝੱਟਕਾ, ਭਾਜਪਾ ਚ ਸ਼ਾਮਿਲ ਹੋਣਗੇ ਅਸ਼ਵਨੀ ਸੇਖੜੀ, ਬਾਜਵਾ ਨੇ ਕੱਸਿਆ ਤੰਜ, ਕਿਹਾ ਬਸੰਤੀ ਦੇ ਟਾਂਗੇ ‘ਤੇ ਚੜ੍ਹਨ ਲਈ ਇੱਕ ਹੋਰ ਸਵਾਰੀ ਦਿੱਲੀ ਦੇ ਟਾਂਗਾ ਸਟੇਸ਼ਨ ‘ਤੇ ਪਹੁੰਚ ਰਹੀ ਹੈ।

ਗੁਰਦਾਸਪੁਰ, 16 ਜੁਲਾਈ 2023 (ਦੀ ਪੰਜਾਬ ਵਾਇਰ)। ਕਾਂਗਰਸ ਪਾਰਟੀ ਨੂੰ ਅੱਜ ਇਕ ਹੋਰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਕਿ ਕਾਂਗਰਸ ਦੇ ਆਗੂ ਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਅੱਜ ਪਾਰਟੀ ਨੂੰ ਅਲਵਿਦਾ ਕਹਿ ਭਾਜਪਾ ਵਿੱਚ ਸ਼ਾਮਲ ਹੋਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਅੱਜ ਦੁਪਹਿਰ ਕਰੀਬ 12.30 ਵਜੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਣਗੇ। ਅਸ਼ਵਨੀ ਸੇਖੜੀ ਬਟਾਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਦੀ ਟਿਕਟ ਜਿੱਤਦੇ ਰਹੇ ਹਨ।

ਇਸ ਦੀ ਪੁਸ਼ਟੀ ਕਰਦੇ ਹੋਏ ਪੰਜਾਬ ਅੰਦਰ ਵਿਰੋਧੀ ਦੱਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤੰਜ ਕਸਦੇ ਹੋਏ ਕਿਹਾ ਹੈ ਕਿ ਬਸੰਤੀ ਦੇ ਟਾਂਗੇ ‘ਤੇ ਚੜ੍ਹਨ ਲਈ ਇੱਕ ਹੋਰ ਸਵਾਰੀ ਅੱਜ ਦੁਪਹਿਰ 12:30 ਵਜ਼ੇ ਦਿੱਲੀ ਦੇ ਟਾਂਗਾ ਸਟੇਸ਼ਨ ‘ਤੇ ਪਹੁੰਚ ਰਹੀ ਹੈ। ਅਸ਼ਵਨੀ ਸੇਖੜੀ ਵਾਸ਼ਿੰਗ ਮਸ਼ੀਨ ਲਈ ਤਿਆਰ ਹਨ।

FacebookTwitterEmailWhatsAppTelegramShare
Exit mobile version