ਚੰਡੀਗੜ੍ਹ, 13 ਜੁਲਾਈ 2023 (ਦੀ ਪੰਜਾਬ ਵਾਇਰ)। ਪੰਜਾਬ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆ ਨੂੰ ਗ੍ਰੀਨ ਜੋਨ ਵਿੱਚ ਦੱਸਿਆ ਗਿਆ ਹੈ ਅਤੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਦੱਸ ਦਇਏ ਪਿਛਲੇ ਦਿਨ੍ਹਾਂ ਦੌਰਾਨ ਲਗਾਤਾਰ ਮੀਂਹ ਪੈਣ ਅਤੇ ਬਾਹਰੀ ਸੂਬਿਆ ਚੋ ਪਾਣੀ ਆਉਣ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਅਧੀਨ ਆ ਗਏ ਸਨ। ਪੰਜਾਬ ਦੇ ਦਖਲ ਦੇ ਬਾਅਦ ਭਾਖੜਾ ਬਿਆਨ ਮੈਨੇਜਮੈਟ ਬੋਰਡ ਨੂੰ ਕੁਝ ਦਿਨ੍ਹਾਂ ਲਈ ਡੈਮ ਤੇ ਪਾਣੀ ਰੋਕਣਾ ਪਿਆ। ਦੁਜੇ ਪਾਸੇ ਪੰਜਾਬ ਸਰਕਾਰ ਦੇ ਹੁਕਮਾਂ ਤੇ ਸਾਰੇ ਜ਼ਿਲ੍ਹਿਆ ਵਿੱਚ ਹੜ੍ਹ ਸਬੰਧੀ ਆਗਾਮੀ ਤਿਆਰੀਆਂ ਵੀ ਕਰ ਲਈਆ ਗਇਆ ਹਨ ਅਤੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਰਾਹਤ ਕਾਰਜ ਨਿਰੰਤਰ ਜਾਰੀ ਕੀਤੇ ਗਏ ਹਨ।

