ਹੜ੍ਹ ਰੋਕੂ ਆਪ੍ਰੇਸ਼ਨ ਦੌਰਾਨ ਮੰਤਰੀ ਅਨਮੋਲ ਗਗਨ ਮਾਨ ਦੇ ਪੈਰ ਤੇ ਹੋਇਆ ਫਰੈਕਚਰ

ਚੰਡੀਗੜ੍ਹ, 10 ਜੁਲਾਈ, 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪੈਰ ਵਿਚ ਫਰੈਕਚਰ ਹੋ ਗਿਆ ਹੈ। ਉਹਨਾਂ ਆਪ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਤੇ ਕਿਹਾ ਕਿ ਪੈਰ ਫਰੈਕਚਰ ਹੋਣ ਕਾਰਨ ਸਰਕਾਰੀ ਹਸਪਤਾਲ ਖਰੜ ਜਾ ਕੇ ਪਲਸਤਰ ਕਰਵਾਇਆ। ਡਾਕਟਰ ਸਾਹਿਬ ਨੇ ਕੁਝ ਦਿਨ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ। ਹਲਕਾ ਨਿਵਾਸੀਆਂ ਨੂੰ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਮੈਂ ਹਲਕੇ ਦਾ ਦੌਰਾ ਕਰਕੇ ਪ੍ਰਸ਼ਾਸਨ ਅਤੇ ਆਪਣੀਆਂ ਟੀਮਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ।  

FacebookTwitterEmailWhatsAppTelegramShare
Exit mobile version