ਚੰਡੀਗੜ੍ਹ, 8 ਜੂਨ 2023 (ਦੀ ਪੰਜਾਬ ਵਾਇਰ)। ਮਾਨ ਸਰਕਾਰ ਵੱਲੋਂ ਸਰਕਾਰ ਤੁਹਾਡੇ ਦੁਆਰ ਦੀ ਅਗਲੀ ਕੈਬਨਿਟ ਮੀਟਿੰਗ ਮਾਨਸਾ ਵਿਖੇ ਹੋਵੇਗੀ। ਇਸ ਸਬੰਧੀ ਖੁੱਦ ਮੁੱਖ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਮੁੱਖ ਮੰਤਰੀ ਨੇ ਟਵੀਟ ਕਰ ਕਿਹਾ ਕਿ ਆਪਣੇ ਵਾਅਦੇ ਮੁਤਾਬਕ “ਸਰਕਾਰ ਤੁਹਾਡੇ ਦੁਆਰ” ਲੜੀ ਤਹਿਤ ਪੰਜਾਬ ਸਰਕਾਰ ਦੀ ਕੈਬਨਿਟ ਦੀ ਅਹਿਮ ਮੀਟਿੰਗ 10 ਜੂਨ ਨੂੰ ਦੁਪਹਿਰ 12 ਵਜੇ ਮਾਨਸਾ ਵਿਖੇ ਹੋਵੇਗੀ ..ਕਈ ਅਹਿਮ ਫੈਸਲਿਆਂ ਤੇ ਹੋਵੇਗੀ ਵਿਚਾਰ ਚਰਚਾ…ਬਾਕੀ ਵੇਰਵੇ ਜਲਦੀ..
“ਸਰਕਾਰ ਤੁਹਾਡੇ ਦੁਆਰ” ਦੀ ਅਗਲੀ ਕੈਬਨਿਟ ਮੀਟਿੰਗ ਮਾਨਸਾ ਵਿਖੇ ਹੋਵੇਗੀ- ਭਗਵੰਤ ਮਾਨ
